Posts

Showing posts from January, 2020

ਜਵਾਨੀ 'ਤੇ ਜੂੜਾ

Image
ਜਵਾਨੀ ਆਖਦੀ ਮੈਨੂੰ - ਸੁਣ ਨਿੱਕਿਆ ਬੱਚਿਆ, ਆਉਣ ਲੱਗੀ ਹਾਂ ਤੇਰੇ ਮੈਂ ਦਰ ਉੱਤੇ, ਖਤਮ ਹੋਣ ਵਾਲਾ ਹੈ ਬਚਪਨ ਦਾ ਇਹ ਖੇਡ ਤੇਰਾ, 'ਤੇ ਉੱਡਣ ਵਾਲਾ ਹੈ ਮਾਰ ਕੇ ਪਰ, ਉੱਤੇ। ਦਾੜ੍ਹੀ-ਮੁੱਛ ਬਣ ਹੈ ਤੇਰੇ ਚਿਹਰੇ 'ਤੇ ਬਹਿਣਾ, ਬਹਿਣਾ ਪੱਗ ਬਣ ਕੇ ਹੈ ਤੇਰੇ ਸਰ ਉੱਤੇ, ਸੁਣਿਆ ਹੋਣੈ ਤੂੰ, ਬਲਾ ਸੁਖਾਲੀ ਨਹੀਂ ਮੈਂ, ਬੋਲ! ਕਾਬੂ ਪਾਵੇੰਗਾ ਕਿਵੇਂ ਤੂੰ ਡਰ ਉੱਤੇ? ਮੈਂ ਵੀ ਆਖਿਆ ਜਵਾਨੀ ਨੂੰ ਆਵਾਜ਼ ਗਰਜਵੀਂ ਵਿੱਚ - ਤੈਨੂੰ ਏਡਾ ਸੌਖਾ ਮੈਂ ਘੇਰਾ ਨਾ ਪਾਣ ਦੇਣਾ, ਲੱਖ ਜਵਾਨੀਆਂ ਫੌਜ ਬੰਨ੍ਹ ਕੇ ਆਵਣ 'ਤੇ, ਮੈਂ ਅੰਦਰਲਾ ਬਚਪਨ ਨਾ ਜਾਣ ਦੇਣਾ। ਦਾੜ੍ਹੀ ਕਾਲੀ ਹੋਵੇ ਭਾਵੇਂ ਹੋਵੇ ਚਿੱਟੀ, ਮੈਂ ਦਿਲ ਦਾ ਲਹੂ ਨਾ ਚਿੱਟਾ ਰੰਗਾਣ ਦੇਣਾ, ਪੱਗ ਹੇਠ ਹੈ ਰੱਖਣਾ ਕਾਇਮ ਜੂੜਾ ਬਚਪਨ ਦਾ, ਏਡਾ ਸੋਖਾ ਮੈਂ ਕਿਧਰੇ ਤੈਨੂੰ ਢਾਣ ਦੇਣਾ?

ਉਂਚਾਈ ਅਤੇ ਖਾਈ

Image
ਕਿਉਂ ਪਈ ਹੈ ਰੌਣੀ ਲਾਈ ਵੇ? ਕੀ ਪਈ ਹੈ ਦਿਸਦੀ ਖਾਈ ਵੇ? ਕੀ ਜੀਅ ਡੋਲਦਾ ਤੇਰਾ ਹੈ? ਕੀ ਦਿਸਦਾ ਪਿਆ ਹਨੇਰਾ ਹੈ? ਕੀ ਧੁੰਦ ਦਿਸੇ ਜਦ ਨੈਣ ਖੁੱਲ੍ਹਣ? ਕੀ ਤਾਹੀਓੰ ਟਪ-ਟਪ ਹੰਝੂ ਡੁੱਲ੍ਹਣ? ਕੀ ਲੱਗਦੈ ਖੁਦ ਨੂੰ ਸੁਟਾ ਲਏੰਗਾ? ਕੀ ਡਿਗ ਨੱਕ-ਮੂੰਹ ਭਨਾ ਲਏਂਗਾ? ਕੀ ਉਚਾਈ ਤੋਂ ਪਿਆ ਤੂੰ ਡਰਦਾ ਹੈੰ? ਕਿਉੰ ਖਾਈ ਤੋਂ ਨਸੂੰ-ਨਸੂੰ ਕਰਦਾ ਹੈੰ? ਸੁਣ ਸੱਜਣਾ ਵੇ! ਸੁਣ ਸੱਜਣਾ ਵੇ! ਨਹੀਂ ਗੱਲ ਸੁਣੇ ਬਿਨਾਂ ਤੂੰ ਭੱਜਣਾ ਵੇ! ਤੂੰ ਭੋਲਾ ਹੈੰ, ਅਣਜਾਣ ਹੈ ਤੂੰ, ਤਿੱਖੀ ਹੋਣ ਵਾਲੀ ਕਿਰਪਾਨ ਹੈ ਤੂੰ। ਜਿਹੜੀ ਧੁੰਦ ਦੇਖ ਅੱਥਰੂ ਵਹਿੰਦੇ ਨੇ, ਇਹਨੂੰ ਧੁੰਦ ਨਹੀਂ, ਬੱਦਲ ਕਹਿੰਦੇ ਨੇ। ਬੱਦਲ ਵੇਖਦੀ ਅੱਖ ਇਹ ਤੇਰੀ ਏ, ਕਮਲਿਆ! ਚੜ੍ਹਾਈ ਤੇਰੀ ਹੀ ਬਥੇਰੀ ਏ! ਨਾਲੇ ਪਹਾੜ ਤੇ ਪਹੁੰਚ ਜਿਸ-ਜਿਸ ਦੀ ਏ, ਉਸ ਨੂੰ ਖਾਈ ਤਾਂ ਦਿੱਸਦੀ ਹੀ ਦਿੱਸਦੀ ਏ। ਦਿਸੇ ਤੈਨੂੰ ਵੀ, ਤੂੰ ਅਲਬੇਲਾ ਹੋਇਆ, ਵੇਖ! ਬੱਦਲ ਛੂਹਣ ਦਾ ਵੇਲਾ ਹੋਇਆ। ਭੋਲਿਆ! ਨਿਰਾਸ਼ਾ 'ਚ ਨਹੀਂ, ਸਗੋਂ ਮਾਣ 'ਚ ਰਹਿ, ਇੱਕ ਤਿੱਖੀ, ਅਟੁੱਟ ਕਿਰਪਾਨ 'ਚ ਰਹਿ। ਨਾ ਨੀਵੀਂ, ਕਾਲੀ ਖਾਈ ਨੂੰ ਵੇਖ, ਸਗੋੰ ਕਦਮਾਂ ਦੀ ਉਂਚਾਈ ਨੂੰ ਵੇਖ। ਉਂਚਾਈ ਨਜ਼ਾਰਾ ਦੇਵੇ ਸਾਰੇ ਜੱਗ ਦਾ ਵੇ, ਉਹੀ ਵੇਖ ਜੋ "ਸੁਹਣਾ" ਲੱਗਦਾ ਵੇ। ਐਵੇਂ ਦਿਲ ਨਾ ਝੁਕਾਈ ਤੂੰ ਚਲ ਸੱਜਣਾ, ਹੱਥ ਬੱਦਲਾਂ ਨੂੰ ਲਾਈ ਤੂੰ ਚਲ ਸੱਜਣਾ!

ਜੰਗਾਂ

Image
ਆਲੇ-ਦੁਆਲੇ ਜ਼ਰਾ ਤੂੰ ਦੇਖ ਘੁੰਮ ਕੇ, ਜੰਗਾਂ ਹੋ ਰਹੀਆਂ ਕਿੰਨੀਆਂ ਸਾਰੀਆਂ ਵੇ! ਕਿਉਂ ਹਰ ਜੰਗ ਨੂੰ ਦੇਖ ਕੇ, ਝੱਲਿਆ ਓਏ! ਤੇਰੇ ਹੋਣ ਲੱਗ ਪੈਂਦੀਆਂ ਨੇ ਕੁਤਕੁਤਾਰੀਆਂ ਵੇ? ਕਿਤੇ ਪਿਆ ਕੁੱਕੜ ਖੇਹ ਉਡਾਉਂਦਾ ਹੋਵੇ, ਨਾ ਕਰ ਸ਼ਮਸ਼ੀਰ ਕੱਢਣ ਦੀਆਂ ਤਿਆਰੀਆਂ ਵੇ, ਸੋਚ-ਸਮਝ ਕੇ ਜੰਗ ਤੂੰ ਚੁਣ ਆਪਣੀ, ਜੇ ਚਾਹੁਨੈਂ ਪਾਉਣੀਆਂ ਤੂੰ ਮੰਜ਼ਿਲਾਂ ਨਿਆਰੀਆਂ ਵੇ ।