Posts

Showing posts from November, 2022

ਤੱਕਣਾ ਤੇ ਤੁਰਣਾ

Image
ਤੱਕਣਾ ਤੇ ਤੁਰਣਾ ਰੁਕਣਾ ਤੇ ਮੁੜਣਾ ਉਹ ਕਰਦਾ ਹੀ ਰਿਹਾ ਉਹ ਕਰਦਾ ਹੀ ਰਿਹਾ ਤਪਣਾ ਤੇ ਕੱਕਰ ਮੌਸਮ ਦੇ ਝੱਖੜ ਉਹ ਜਰਦਾ ਹੀ ਰਿਹਾ ਉਹ ਜਰਦਾ ਹੀ ਰਿਹਾ ਕਦੇ ਸੰਗ ਕਦੇ ਕੱਲੇ ਕਦੇ ਆਰੇ ਦੇ ਥੱਲੇ ਉਹ ਮਰਦਾ ਹੀ ਰਿਹਾ ਉਹ ਮਰਦਾ ਹੀ ਰਿਹਾ ਪਰ ਪਿਆਰਾਂ ਦੇ ਨਾਲ ਤੇ ਡਾਰਾਂ ਦੇ ਨਾਲ ਉਹ ਚੜ੍ਹਦਾ ਹੀ ਰਿਹਾ ਉਹ ਚੜ੍ਹਦਾ ਹੀ ਰਿਹਾ

ਜੁੜੀਆਂ ਕਿਉਂ ਨਹੀਂ ਤੰਦਾਂ

ਬੂਹੇ ਆ ਕੇ ਕਿਸੇ ਦੇ ਕਹੇ ਤੇ ਚੁੱਕ ਲਿਆ ਉਸ ਨੇ ਸੰਦਾਂ ਆਖੇ ਲਗ ਕੇ ਰਾਤ ਕਿਸੇ ਨੂੰ ਰੰਗ ਗਿਆ ਆ ਕੇ ਕੰਧਾਂ ਜਿਸ ਨੇ ਰੰਗਿਆ ਕੀ ਉਸ ਪੜ੍ਹਿਆ ਕਿ ਉਸ ਬਾਰੇ ਲਿਖਿਆ ਕਿਸਨੇ ਕਿਹਾ ਕਿਸਨੇ ਸੁਣਿਆ ਜੁੜੀਆਂ ਕਿਉਂ ਨਹੀਂ ਤੰਦਾਂ

ਅੱਜ ਦੀ ਰਾਤ ਕੁਝ ਨਾ ਬੋਲ

Image
ਵੇ ਅੱਜ ਦੀ ਰਾਤ ਕੁਝ ਨਾ ਬੋਲ ਰੁਕ ਕੇ ਕਿਤੇ ਕੁਝ ਘੜੀਆਂ ਆ ਕਰੀਏ ਪੜਚੋਲ ਚਿਰ ਤੋਂ ਕੁਝ ਵਿਚਾਰਿਆ ਨਹੀਂ ਅਸੀਂ ਕਰਦੇ ਰਹੇ ਹਾਂ ਘੋਲ ਆ ਰੁਕ ਜਾਈਏ, ਹੋ ਚੁੱਪ ਜਾਈਏ ਇਹ ਪਲ ਬੜੇ ਅਨਮੋਲ ਵੇ ਅੱਜ ਦੀ ਰਾਤ ਕੁਝ ਨਾ ਬੋਲ ਪੋਲੇ ਕਦਮ ਤੁਰਦੇ ਆਪਾਂ ਕਿਤੇ ਹੋ ਗਏ ਤਾਂ ਨਹੀਂ ਸੁਹਲ ਕੀ ਸੱਚੀ ਮੁੱਚੀ ਗਉਰੇ ਹਾਂ ਆ ਵੱਟੇ ਲਈਏ ਤੋਲ ਅੱਜ ਦੀ ਰਾਤ ਕੁਝ ਨਾ ਬੋਲ ਸਿਰ ਜੋੜ ਲਈਏ ਤੇ ਬੈਠ ਜਾਈਏ ਇਕ ਦੂਜੇ ਦੇ ਕੋਲ ਝਿਜਕ ਨੂੰ ਰੱਖ ਕੇ ਪਾਸੇ ਦੇਈਏ ਦਿਲਾਂ ਦੇ ਜੰਦਰੇ ਖੋਲ ਵੇ ਅੱਜ ਦੀ ਰਾਤ ਕੁਝ ਨਾ ਬੋਲ ਕਿਸ ਪਾਸੇ ਨੂੰ ਜਾਣਾ ਹੈ ਕੀ ਰਹੇ ਹਾਂ ਆਖਰ ਟੋਲ ਪੁੱਛ ਲਈਏ, ਆ ਪਤਾ ਕਰੀਏ ਦਿਲ ਦੇ ਦਰ ਫਰੋਲ ਵੇ ਅੱਜ ਦੀ ਰਾਤ ਕੁਝ ਨਾ ਬੋਲ ਭਟਕਦਿਆਂ ਇਨ੍ਹਾਂ ਰਾਹਾਂ ਵਿਚ ਜਾਈਏ ਨਾ ਕਿਧਰੇ ਡੋਲ ਇਸ ਰਾਤ ਦੇ ਕੰਢੇ ਬਹਿ ਕੇ ਆ ਲਈਏ ਖੁਦ ਨੂੰ ਗੌਲ ਵੇ ਅੱਜ ਦੀ ਰਾਤ ਕੁਝ ਨਾ ਬੋਲ ਅਸੀਂ ਸਫਰਾਂ ਦੇ ਕੋਈ ਭੇਤੀ ਨਹੀਂ ਅਸੀਂ ਰਾਹੀ ਹਾਂ ਅਣਭੋਲ ਕਿਤੇ ਨ੍ਹੇਰੇ ਵਿਚ ਗੁੰਮ ਜਾਈਏ ਨਾ ਲਈਏ ਨਾ ਖੁਦ ਨੂੰ ਰੋਲ ਅੱਜ ਦੀ ਰਾਤ ਕੁਝ ਨਾ ਬੋਲ

ਭੁੱਲ ਗਏ

Image
ਅਸੀਂ ਜਾਣ ਤਾਂ ਲਿਆ ਤੈਨੂੰ ਖੁਦ ਨੂੰ ਜਾਨਣਾ ਭੁੱਲ ਗਏ ਵੱਟ ਲਿਆ ਏ ਸਭ ਕੁਝ ਉਸ ਨੂੰ ਮਾਨਣਾ ਭੁੱਲ ਗਏ ਅਸੀਂ ਰੂਪ ਹੀ ਐਸਾ ਬਣਾਇਆ ਆਪਾ ਪਛਾਨਣਾ ਭੁੱਲ ਗਏ ਆਵਾਜ਼ ਤਾਂ ਹੈ ਅਗੰਮੀ ਆਈ ਪਰ ਉਸ ਨੂੰ ਬਿਆਨਣਾ ਭੁੱਲ ਗਏ

ਖੜਾਕ

Image
੧. ਦੱਸੋ ਸਭ ਲੋਕ ਰਹੇ ਛੁਪ ਕਾਹਤੋਂ ਨੇ ਸਾਡੇ ਦੋਹਾਂ ਦੇ ਚਿਹਰੇ ਅੱਜ ਚੁੱਪ ਕਾਹਤੋਂ ਨੇ ਸਾਡੇ ਬੂਹੇ ਉੱਤੇ ਹੋ ਰਿਹਾ ਖੜਾਕ ਕਿਹੜਾ ਏ ਉੱਚੀ ਉੱਚੀ ਮਾਰ ਰਿਹਾ ਹਾਕ ਕਿਹੜਾ ਏ ਲੱਗੇ ਕੋਈ ਬਾਹਰ ਕੁਝ ਤੋੜ ਰਿਹਾ ਏ ਕੋਈ ਬੱਚ ਰਿਹਾ ਏ, ਕੋਈ ਦੌੜ ਰਿਹਾ ਏ ਬਾਰੀਆਂ ਤੇ ਬੂਹੇ ਕਾਹਤੋਂ ਭੇੜ ਰਹੇ ਹਾਂ ਇਸ਼ਾਰਿਆਂ ਚ ਗੱਲ ਕਿਉਂ ਨਬੇੜ ਰਹੇ ਹਾਂ ਧੂਆਂ ਕਿੱਥੋਂ ਕਾਲਾ ਜਿਹਾ ਆ ਰਿਹਾ ਏ ਕੀ ਗਲੀ ਵਿਚ ਕੋਈ ਕੁਝ ਜਲਾ ਰਿਹਾ ਏ ਦਿਨ ਨੂੰ ਹੀ ਕਾਸ ਤੋਂ ਹਨੇਰਾ ਹੋਇਆ ਏ ਗੰਭੀਰ ਕਾਹਤੋਂ ਤੁਹਾਡਾ ਇੰਝ ਚਿਹਰਾ ਹੋਇਆ ਏ --- ਭੁੱਲ ਗਏ, ਰੁਲ ਗਏ, ਖਿਆਲ ਕਿੰਨੇ ਹੀ ਇਸ ਗੱਲ ਨੂੰ ਬੀਤ ਗਏ ਸਾਲ ਕਿੰਨੇ ਹੀ ਚਿਤਾਵਾਂ ਦੀ ਧੂਣੀ ਅਸੀਂ ਸੇਕ ਆਏ ਆਂ ਬੜਾ ਲੰਮਾ ਰਾਹ ਅਸੀਂ ਵੇਖ ਆਏ ਆਂ ਘੁੱਟੇ ਹੋਏ ਅਸੀਂ ਕਾਹਤੋਂ ਦੰਦ ਅਜੇ ਵੀ ਬੂਹੇ ਤੇ ਬਾਰੀਆਂ ਕਿਉਂ ਬੰਦ ਅਜੇ ਵੀ ਅੱਜ ਵੀ ਹਨੇਰੇ ਏਨੇ ਘੁੱਪ ਕਾਹਤੋਂ ਨੇ ਸਾਡੇ ਦੋਹਾਂ ਦੇ ਚਿਹਰੇ ਦੱਸੋ ਚੁੱਪ ਕਾਹਤੋਂ ਨੇ ੨ ਰਾਤ ਨੂੰ ਵਗਣ ਵਾਲੀ ਪੌਣ ਦਾ ਵੇਲਾ ਸੀ ਸਫਰ ਦਾ ਨਹੀਂ, ਉਹ ਤਾਂ ਸੌਣ ਦਾ ਵੇਲਾ ਸੀ ਆਪਣੇ ਹੀ ਘਰੋਂ ਮੁਕੱਦਰ ਨੇ ਤੋਰੇ ਕਾਹਤੋਂ ਚਿਹਰੇ ਲੁਕਾਉਂਦਿਆਂ ਨਿਕਲੇ ਸੀ ਖੋਰੇ ਕਾਹਤੋਂ ਮੁਖ ਵਿਚੋਂ ਨਿਕਲਦੇ ਸਾਹ ਕਾਹਤੋਂ ਡਰੇ ਹੋਏ ਕੋਈ ਦੱਸਦਾ ਹੀ ਨਹੀਂ ਅਸੀਂ ਕਾਹਤੋਂ ਬੇਘਰੇ ਹੋਏ ਇੰਝ ਕਿਉਂ ਜਾਪੇ ਕੋਈ ਸੱਟ ਤੁਹਾਡੇ ਵੱਜੀ ਹੈ ਇੱਜ਼ਤਾਂ ਨੂੰ ਕੱਜਣ ਵਾਲੀ ਪੱਗ ਕਾਹਤੋਂ ਕੱਜੀ ਹੈ ...