Posts

Showing posts from March, 2022

ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ

Image
ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ ਰੰਗਣ ਕੋਈ ਬੇਰੰਗਾ ਲੱਗਿਆ ਹੋਵੇਗਾ ਪੈਰ ਜ਼ਮੀਨ ਤੋਂ ਆਪੇ-ਆਪੇ ਉੱਠੇ ਨੇ ਵਰਸਣ ਵਾਲੇ ਆਪੇ ਆ-ਆ ਵੁਠੇ ਨੇ ਅੱਜ ਕਿਉਂ ਉਦਾਸੀ ਹਟੀ ਤੇ ਇਕਦਮ ਖੇੜਾ ਏ ਖੁਲੀਆਂ ਬਾਹਾਂ ਵਾਲਾ ਵਿਛਿਆ ਵਿਹੜਾ ਏ ਹੋਰ ਸੁੱਝਦਾ ਨਹੀਂ ਕੋਈ ਕਾਰਨ ਇਸ ਉਮਾਹੇ ਦਾ ਸਾਡੇ ਮਨ ਦੇ ਸਭ ਵਿਚਾਰ ਜਿਉਂ ਰੋਸ਼ਨ ਹੋ ਗਏ ਨੇ ਫੁੱਲਾਂ ਦਾ ਕਿਉਂ ਰੁਕਦਾ ਅੱਜ ਨਾ ਹਾਸਾ ਏ ਘਾਹ ਦੀ ਪੱਤੀਆਂ ਦੇ ਮਨ ਨੂੰ ਦਿਲਾਸਾ ਏ ਹਵਾ ਹੈ ਟੱਪਦੀ ਟੱਪਦੀ ਲੰਘੀ ਪਰਦਿਆਂ ਚੋਂ ਰੂਹਾਂ ਖਿੜੀਆਂ ਦਿਸੀਆਂ ਗੱਲਾਂ ਕਰਦਿਆਂ ਚੋ। ਖਿੱਲਰੇ ਪੰਨੇ ਜੁੜ ਕੇ ਬਣੇ ਕਿਤਾਬ ਕੋਈ ਨਹੀਂ ਹੁਣ ਸਾਨੂੰ ਲੋੜੀਂਦੇ ਬੜੇ ਖਿਤਾਬ ਕੋਈ ਗੁੰਝਲੇ ਕੇਸਾਂ ਵਿਚ ਕੰਘਾ ਲੱਗਿਆ ਹੋਵੇਗਾ ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ

ਗੁਬਾਰੇ ਪੰਜ ਜਾਂ ਚਾਰ

Image
ਉੱਡ ਸਕਦੇ ਸੀ ਅੰਬਰ ਵੱਲ ਬੱਦਲਾਂ ਦੇ ਵਿਚਕਾਰ ਨਿੱਕੇ ਜੁਆਕ ਦੇ ਹੱਥ ਵਿਚ ਫੜੇ ਗੁਬਾਰੇ ਪੰਜ ਜਾਂ ਚਾਰ। ਬੰਨ੍ਹੇ ਗਏ ਹੁਣ ਡੰਡੀ ਨਾਲ ਸਨ ਛੁੱਟਣ ਲਈ ਤਿਆਰ ਕੱਸ ਕੇ ਫੜੇ ਨੇ ਜਿੰਦ ਦੀ ਖਾਤਰ ਗੁਬਾਰੇ ਪੰਜ ਜਾਂ ਚਾਰ। ਪੰਛੀ ਕਿ ਇਹ ਖਿਡੌਣੇ ਨੇ ਬੱਸ ਨਹੀਂ ਕਰਦਾ ਕੋਈ ਵਿਚਾਰ ਆਪ ਤਾਂ ਬੋਲ ਕੇ ਦੱਸ ਨਹੀਂ ਸਕਦੇ ਗੁਬਾਰੇ ਪੰਜ ਜਾਂ ਚਾਰ। ਬਿਨਾਂ ਵੇਖੇ ਹੀ ਲੰਘਦਾ ਜਾਂਦਾ ਕੋਲੋਂ ਸਭ ਸੰਸਾਰ ਗਾਇਬ ਜਿਹੇ ਹੀ ਲਗਦੇ ਨੇ ਗੁਬਾਰੇ ਪੰਜ ਜਾਂ ਚਾਰ। ਪਰ ਜੁਆਕ ਨੇ ਵੇਚ ਕੇ ਖੱਟਣੇ ਮੁੱਲ ਮੋੜਨੇ ਕਈ ਉਧਾਰ ਕਿਸੇ ਦੀ ਕਮਾਈ ਦਾ ਸਾਧਨ ਨੇ ਗੁਬਾਰੇ ਪੰਜ ਜਾਂ ਚਾਰ। ਵਪਾਰੀ ਹੱਥਾਂ ਦੇ ਹਟ ਕੇ ਜ਼ਰਾ ਕੋਈ ਮਿਲੇ ਜੋ ਕਰੇ ਪਿਆਰ ਕਿਸੇ ਮਿੱਟੀ ਚ ਉਂਝ ਰੁਲ ਜਾਵਣਗੇ ਗੁਬਾਰੇ ਕਈ ਹਜ਼ਾਰ।

ਨਵੇਂ ਫੁੱਲ

Image
ਨਵੇਂ ਫੁੱਲ ਲਗਾਏ ਕਿਸੇ ਨੇ ਛੁਪ ਕੇ ਆਣ ਬਗੀਚੇ ਵਿਚ, ਨਜ਼ਰ ਪਈ ਤਾਂ ਵੇਖਣ ਲੱਗਾ ਅੰਦਰੋਂ ਪੈਂਦੀ ਜਾਵੇ ਖਿੱਚ। ਫੁੱਲ ਵੀ ਬੜੇ ਨਿਮਾਣੇ ਨੇ ਪਾਉਂਦੇ ਕਦੇ ਨਾ ਅੱਗੋਂ ਰੌਲਾ, ਤਾਂ ਵੀ ਆਪੇ ਖਿੱਚੇ ਆਈਏ ਆਪੇ ਜਾਈਏ ਰਚ ਤੇ ਮਿਚ।