ਹਵਾਵਾਂ ਬਗਦਾਦ ਦੀਆਂ
ਪਿਆਰੇ ਕਿਸੇ ਨੂੰ ਲੋਚਦੀਆਂ, ਹਵਾਵਾਂ ਫਿਰ ਬਗਦਾਦ ਦੀਆਂ ਰਬਾਬ ਦੀ ਧੁਨ ਤੇ ਛੇੜ ਦੇਵੇ, ਗੱਲਾਂ ਜੋ ਵਿਸਮਾਦ ਦੀਆਂ। ਜੋ ਹਰ ਤੰਦ ਤੇ ਪਾਵੇ ਬਾਤਾਂ, ਬੇਹੱਦ ਉੱਚੇ ਸੁਆਦ ਦੀਆਂ ਝੂਮ ਪਈਏ ਹੁਲਾਰਿਆਂ ਵਿਚ, ਅਵਾਜਾਂ ਆਉਣ ਇਰਸ਼ਾਦ ਦੀਆਂ। ਤੇਰੇ ਗਾਏ ਗੀਤਾਂ ਦੀਆਂ, ਮਰਦਾਨੇ ਛੇੜੇ ਨਾਦ ਦੀਆਂ ਯਾਦ ਹਾਲੇ ਵੀ ਚੇਤੇ ਨੂੰ, ਮਹਿਕਾਂ ਰੱਬੀ ਪਰਸ਼ਾਦ ਦੀਆਂ। ਹਵਾ ਹੈ ਦੱਸਦੀ ਲਿਆ ਕੇ ਗੱਲਾਂ, ਕਿਸੇ ਸੁੱਖੇ ਕਿਸੇ ਮਤਾਬ ਦੀਆਂ ਮਹਿਕਾਂ ਆਉਣੀਆਂ ਜਾਰੀ ਨੇ, ਆਗਮਨ ਤੇਰੇ ਤੋਂ ਬਾਅਦ ਦੀਆਂ ਵਰੋਸਾਇਆ ਏ ਵਿਰਸਾ ਤੇਰਾ, ਨਾ ਕੋਈ ਗੱਲਾਂ ਮਿਆਦ ਦੀਆਂ ਨਾਨਕ, ਹਾਲੇ ਵੀ ਤਾਜ਼ੀਆਂ ਨੇ, ਯਾਦਾਂ ਤੇਰੀ ਯਾਦ ਦੀਆਂ।