Posts

Showing posts from 2019

ਹੇ ਹਵਾ ਜੀ

Image
ਕਦੇ ਤੁਸੀਂ ਹੋ ਤੱਤੇ ਹੋ ਜਾਂਦੇ, ਕਦੇ ਮੋਢੀ ਬਣਦੇ ਠੰਡ ਦੇ ਜੀ, ਕਦੇ ਲੂ ਬਣਕੇ, ਕਦੇ ਸੀਤ ਲਹਿਰ, ਕਦੇ ਗੜੇ ਵੀ ਹੋ ਤੁਸੀਂ ਵੰਡਦੇ ਜੀ। ਕਦੇ ਬਹਾਰ ਦੇ ਮੌਸਮ ਵਿੱਚ ਤੁਸੀਂ, ਸਰੀਰ 'ਚ ਠੰਢ ਪਾ ਜਾਂਦੇ ਹੋ, ਕਦੇ ਸੜਕ ਕਿਨਾਰੇ ਸੁੱਤੇ ਗਰੀਬ ਦੀ, ਕੰਬਣੀ ਵੀ ਛੁੜਾ ਜਾਂਦੇ ਹੋ। ਹੇ ਹਵਾ ਜੀ, ਕੀ ਤੁਸੀਂ ਉਹੀ ਹੋ, ਜਿਸ 'ਚ ਪੰਜਵੇਂ ਗੁਰੂ ਜੀ ਸ਼ਹੀਦ ਹੋਏ? ਤੁਸੀਂ ਉਹੀ ਹੋ ਨਾ ਸ਼ਹੀਦੀ ਪਰੰਪਰਾ ਦੇ, ਜਿਸ 'ਚ ਇਕ-ਇਕ ਕਰਕੇ ਮੁਰੀਦ ਹੋਏ? ਤੁਸੀਂ ਤਾਂ ਜੁਗਾਂ-ਜੁਗਾਂ ਤੋਂ ਹੋ ਦੌਰਾ ਕਰਦੇ, ਕੀ ਉਦੋਂ ਵੀ ਕੀਤਾ ਚੱਲ ਕੇ ਸੀ? ਜਦ ਆਨੰਦਪੁਰ ਸਾਹਿਬ ਦੀ ਧਰਤੀ ਤੇ, ਚਾਰੇ ਵੀਰ ਖੇਡਦੇ ਰਲ ਕੇ ਸੀ? ਤੁਸੀਂ ਵੇਖਣ ਨੂੰ ਉਹੀ ਲੱਗਦੇ ਹੋ, ਜੋ ਉਸ ਵੇਲੇ ਪਏ ਵਗਦੇ ਸੀ, ਜਦ ਹਕੂਮਤ ਵਾਲੇ ਬਣ ਗਏ ਸੀ ਵੈਰੀ, ਸਿੱਖ ਕੌਮ ਦੀ ਹਰ ਰਗ-ਰਗ ਦੇ ਸੀ। ਹੇ ਹਵਾ ਜੀ, ਕੀ ਉਸ ਵੇਲੇ ਵੀ, ਤੁਸੀਂ ਬਰਸ-ਬਰਸ ਕੇ ਬਰਸੇ ਸੀ, ਜਦ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ, ਵਿਛੜਿਆ ਇੱਕ ਦਿਨ ਕੰਢੇ ਸਰਸੇ ਸੀ? ਤੁਸੀਂ ਉਹ ਵੀ ਤੱਕਿਆ ਹੋਣੈ ਫਿਰ - ਪਰ ਤੱਕਿਆ ਹੁਣੈ ਦੂਰੋਂ ਜੀ! - ਜਦ ਗੜ੍ਹੀ ਚਮਕੌਰ ਦੇ ਸੂਰਬੀਰ ਸੀ ਲੜੇ, ਜੋ ਚੱਲ ਆਏ ਸੀ ਆਨੰਦ ਦੇ ਪੁਰੋੰ ਜੀ। ਜ਼ਰਾ ਠਹਿਰੋ! ਕੀ ਤੁਸੀਂ ਉਹੀ ਨਹੀਂ, ਜੋ ਉੱਤੇ ਠੰਢੇ ਬੁਰਜ ਦੇ ਸੀ ਚੱਲਦੇ ਪਏ, ਜਦ ਪੋਤੇ ਦਾਦੀ ਮਾਂ ਦੀ ਗੱਲਵਕੜੀ 'ਚ ਸਨ, 'ਤੇ ਦਿਨ ਦੇ ਪਰਛਾਵੇਂ ਸੀ ਢੱਲਦੇ ਪਏ? ਜ਼ਰਾ ਖੜ੍ਹ ਕੇ, ਰੁੱਕ ਕੇ...

ਹੱਸਣ ਤੇ ਰੋਣ ਨੂੰ ਕਾਹਲਾ

Image
ਇੱਕ ਸੱਟ ਨਾਲ ਤੂੰ ਰੋ ਪੈਨੈਂ ਇੱਕ ਗੁਦਗੁਦੀ ਨਾਲ ਤੂੰ ਹੱਸਦਾ, ਕਦੇ ਕਰੋੜਾਂ ਵਿੱਚ ਵੀ ਤੂੰ ਰੋ ਪਵੇਂ, ਕਦੇ ਹਸਾ ਜਾਵੇ ਤੈਨੂੰ ਨੋਟ ਦਸ ਦਾ। ਕਦੇ ਰੰਗੀਨ ਚੁਟਕਲੇ ਪੜ੍ਹਕੇ ਵੀ, ਮੁਸਕਰਾਉਂਦਾ ਨਹੀਂ ਤੂੰ ਖਾਸਾ, ਤੇ ਕਦੇ ਇਕ ਨਿੱਕੇ ਬੱਚੇ ਨੂੰ ਹੱਸਦਾ ਵੇਖ, ਤੈਨੂੰ ਆ ਜਾਂਦਾ ਏ ਹਾਸਾ। ਕਦੇ ਝੁੱਗੀਆਂ ਵਿੱਚ ਵੀ ਤੂੰ ਖੁਸ਼ ਰਵ੍ਹੇਂ, ਕਦੇ ਬੰਗਲਿਆਂ ਵਿੱਚ ਵੀ ਤੂੰ ਰੁਲਦਾ, ਰੋਣ ਨੂੰ ਵੀਂ ਮੂੰਹ ਤੇਰਾ ਪਹਿਲਾਂ ਖੁੱਲ੍ਹੇ, ਹੱਸਣ ਨੂੰ ਵੀ ਪਹਿਲਾਂ ਹੀ ਮੂੰਹ ਖੁੱਲ੍ਹਦਾ। ਤੇਰੇ ਸੁਭਾਅ ਦਾ ਬੰਦਿਆ ਪਤਾ ਨਾ ਲੱਗੇ, ਵਿਲੱਖਣ ਘੜਿਆ ਏ ਰੱਬ ਨੇ ਬਾਹਲਾ, ਰੋਣ ਨੂੰ ਵੀ ਤੂੰ ਕਾਹਲਾ ਹੁੰਦੈਂ, ਤੇ ਹੱਸਣ ਨੂੰ ਵੀ ਏਂ ਕਾਹਲਾ।

ਇਕ ਕੱਬਾ ਇਨਸਾਨ

Image
ਸਾਹਮਣੇ ਉਹ ਜਿਹੜਾ ਬੰਦਾ ਸੀ , ਜਾਪਿਆ ਮੈਨੂੰ ਬੜਾ ਕੱਬਾ, ਮੈਂ ਜਦ ਚੰਡ ਮਾਰਨ ਨੂੰ ਸੱਜਾ ਹੱਥ ਚੁੱਕਾਂ, ਉਹ ਚੁੱਕ ਲੈਂਦਾ ਖੱਬਾ। ਜਦ ਕੁਝ ਬੋਲਣ ਲਈ ਮੂੰਹ ਖੋਲਾਂ , ਉਹ ਵੀ ਮੂੰਹ ਖੋਲ੍ਹ ਲੈਂਦਾ, ਇਹ ਵੇਖ ਡਰ ਅੰਦਰੋਂ ਉੱਠੇ ਮੇਰੇ, ਇਸ ਲਈ ਮੈਂ ਕੁਝ ਨਹੀਂ ਕਹਿੰਦਾ। ਮੈਨੂੰ ਲੱਗਿਆ ਮੈਨੂੰ ਮਾਰਨ ਲਈ, ਇਸ ਸਾਜਸ਼ ਰਚੀ ਏ ਗੂੜ੍ਹੀ, ਜਦ ਮੱਥੇ ਤੇ ਮੈਂ ਵੱਟ ਪਾਵਾਂ, ਉਹ ਵੀ ਪਾ ਲਵੇ ਤਿਉੜੀ। ਦੋ ਕਦਮ ਜਦ ਮੈਂ ਪਿੱਛੇ ਹਟਿਆ, ਉਸ ਵੀ ਬਣਾ ਲਈ ਦੂਰੀ, ਮੈਂ ਜਦ ਕ੍ਰੋਧ ਨਾਲ ਵੇਖਣਾ ਆਰੰਭਿਆ, ਉਸ ਵੀ ਵੱਟ ਲਈ ਘੂਰੀ । ਮੈਂ ਨਖਰੇ ਨਾਲ ਵੀ ਤੱਕਿਆ ਉਸ ਨੂੰ, ਉਸ ਵੀ ਸੌ ਨਖਰੇ ਵਿਖਾਏ, ਜਦ ਮੈਂ ਦੰਦ ਸੀ ਪੀਸਣ ਲੱਗਾ, ਉਸ ਵੀ ਦੰਦ ਘਸਾਏ। ਉਹਦੀਆਂ ਇਹ ਨਮੂਨੀਆਂ ਹਰਕਤਾਂ ਵੇਖ, ਉਹ ਬੰਦਾ ਨਹੀਂ ਮੈਨੂੰ ਜਚਿਆ, ਚਿੜ੍ਹਾਉਣ ਦੀ ਖਾਤਰ ਉਸ ਨੂੰ ਮੈਂ, ਜੀਭ ਵਿਖਾ ਕੇ ਨੱਚਿਆ। ਭੜਕਾਉਣ ਲਈ ਜਦ ਮੈਂ ਨੱਚਿਆ ਸਾਂ, ਉਸ ਮੈਨੂੰ ਹੀ ਉਲਟਾ ਭੜਕਾਇਆ, ਮੈਂ ਤਾਂ ਨੱਚਿਆ ਸੀ ਬਈ ਉਹ ਸ਼ਰਮ ਕਰੇ, ਉਸ ਮੈਨੂੰ ਹੀ ਨੱਚ ਕੇ ਵਿਖਾਇਆ। ਜਿੰਨਾ ਮੈਂ ਉਸ ਨਾਲ ਲੜਨ ਨੂੰ ਪਵਾਂ, ਉਹ ਟੁੱਟਣ ਨੂੰ ਪੈਂਦਾ ਹੋਰ ਵੱਧ ਸੀ, ਇਹ ਸਭ ਕਿੰਞ ਮੈਂ ਸਹਿ ਸਕਦਾ, ਪਾਰ ਹੋ ਗਈ ਹੁਣ ਹੱਦ ਸੀ। ਇਹ ਸਭ ਵੇਖ ਇੱਕ ਮਿੱਤਰ ਕੋਲ ਸੀ ਆਇਆ, ਸੁਆਲੀ ਨਿਗਾਹ ਇਕ ਰੱਚਦਾ, ਮੈਂ ਦੱਸਿਆ, "ਇਹ ਸਾਹਮਣੇ ਵਾਲਾ ਦੁਸ਼ਮਣ, ਮੈਨੂੰ ਜ਼ਰਾ ਨਾ ਜੱਚਦਾ।" ਮੈਂ ਕਿਹਾ, ...

ਖਾਸ ਗੱਲ

Image
ਕੁਝ ਕੁ ਹੱਡੀਆਂ ਤੇ ਮੈਂ ਥੋੜਾ ਜਿਹਾ ਮਾਸ ਹਾਂ, ਸੁਣੋ! ਕਦੇ ਮੈਂ ਖੁਸ਼ ਹਾਂ, ਤੇ ਮੈਂ ਕਦੇ ਉਦਾਸ ਹਾਂ। ਸੋਚਦਾ ਹਾਂ ਕਿ ਮੈਂ ਉਦਾਸ, ਤਾਂ ਸਭ ਉਦਾਸ ਹੋਣਗੇ, ਸੋਚ-ਸੋਚ ਮੈਨੂੰ ਇਹੀ ਲੱਗੇ, ਮੈਂ ਹੀ ਸੱਭ ਤੋਂ ਖਾਸ ਹਾਂ। ਅਤੇ ਜਦ ਕਦੇ ਅੱਖਾਂ, ਖੁਸ਼ ਹੋ ਕੇ ਟਿਮਟਿਮਾਵਣ, ਅਤੇ ਮੈਨੂੰ ਲੱਗੇ ਅੱਜ ਮੈਂ, ਸੁੱਖ ਦੇ ਥੋੜਾ ਪਾਸ ਹਾਂ, ਸੋਚਦਾ ਹਾਂ ਕਿ ਸਾਰੇ ਮੇਰੇ ਵਾਂਗਰ ਸੁਖੀ ਹੋਣਗੇ, ਜਿਵੇਂ ਸੱਭ ਸੰਸਾਰ ਦੀ, ਮੈਂ ਹੀ ਇਕੋ ਆਸ ਹਾਂ। ਪਰ ਜਦ ਮੈਂ ਵੇਖਾਂ ਕਿ, ਮੈਂ ਤਾਂ 'ਕੱਲਾ ਹੱਸ ਰਿਹਾਂ, ਜਾਂ ਫਿਰ 'ਕੱਲਾ ਰੋ ਰਿਹਾਂ, ਤਾਂ ਕਰਦਾ ਇਹ ਅਹਿਸਾਸ ਹਾਂ, ਕਿ ਖਾਸ ਹੋਣ ਦਾ ਭੁਲੇਖਾ ਮੇਰਾ, ਇਕ ਦਿਨ ਤਾਂ ਮਿਟ ਜਾਏਗਾ, ਬੱਸ ਤੁਰਦਾ ਜਾਂਦਾ ਰੱਖ ਕੇ ਮਨ ਦੇ, ਵਿਚ ਮੈਂ ਇਹ ਵਿਸ਼ਵਾਸ ਹਾਂ।

ਦੋ ਫਲ਼

Image
ਖੜ੍ਹ ਕੇ ਤੂੰ ਦੇਖ ਜ਼ਰਾ, ਤੇਰੇ ਸਾਹਮਣੇ ਇਕ ਰੁੱਖ ਖੜ੍ਹਾ; ਫ਼ਲ-ਫੁੱਲ ਨਾਲ ਭਰਪੂਰ ਹੈ ਇਹ, ਦੇਖਣ ਨੂੰ ਬਹੁਤ ਬੜਾ। ਇਕ ਪਾਸੇ ਇਸ ਰੁੱਖ ਦੇ ਨਜ਼ਰੀਂ, ਪੈਂਦੇ ਨੇ ਫਲ ਜੋ ਮੰਦੇ; ਕੁਝ ਅੰਦਰੋਂ ਸੜੇ ਹੋਏ ਨੇ, ਕੁਝ ਦਿਸਦੇ ਬਾਹਰੋਂ ਗੰਦੇ। ਜ਼ਿੰਦਗੀ ਦੇ ਭੇਤ ਨੂੰ, ਹਾਲੇ ਜੋ ਨਾ ਪੁਗਦੇ ਨੇ; ਉਹੀ ਮਨਮੁੱਖ ਵਿਚਾਰੇ, ਮੰਦੇ ਫਲਾਂ ਨੂੰ ਚੁਗਦੇ ਨੇ। ਦੂਜੇ ਪਾਸੇ ਇਸ ਰੁੱਖ ਦੇ, ਫਲ ਲੱਗੇ ਜੋ ਨੇ ਚੰਗੇ; ਅੰਦਰੋਂ ਮਿੱਠੇ, ਬਾਹਰੋਂ ਸੁਹਣੇ, ਕਈ ਰੰਗਾਂ ਨਾਲ ਨੇ ਰੰਗੇ। ਗੁਰਮੁਖਾਂ ਦੀ ਝੋਲੀ ਵਿਚ, ਇਹੋ ਚੰਗੇ ਫਲ ਪੈਂਦੇ ਨੇ; ਜੋ ਉੱਦਮ ਗੁਰੂ ਦੀ ਓਟ ਨਾਲ ਕਰਦੇ, ਜੋ ਕਦੇ ਨਾ ਢਹਿੰਦੇ ਨੇ। ਤਨ-ਮਨ ਨਾਲ ਵਿਚਾਰੀਂ ਬੰਦਿਆ, ਜਗ ਤੇ ਤੂੰ ਜੇ ਛਾਣਾ; ਕਿਹੜੀ ਮੰਜ਼ਿਲ ਨੂੰ ਤੂੰ ਪਾਣਾ, 'ਤੇ ਕਿਹੜਾ ਫਲ ਤੂੰ ਖਾਣਾ।

ਚੰਨ ਦਾ ਚਾਅ

Image
ਹਨੇਰਾ ਓਦਣ ਛਾਇਆ ਹੋਇਆ ਬੜਾ ਸੀ , ਚੰਨ ਵੇਖਣ ਲਈ ਮੈਂ ਕੋਠੇ ਉੱਤੇ ਖੜਾ ਸੀ। ਸਭ ਤਰਫ ਇਕ ਸ਼ਾਂਤੀ ਜਿਹੀ ਛਾਈ ਸੀ, 'ਕੱਲੇ ਤਾਰਿਆਂ ਨੇ ਲੋਅ ਥੋੜੀ ਲਾਈ ਸੀ। ਸੁੱਤਾ ਪਿਆ ਪਿੱਛੇ ਸਾਰਾ ਹੀ ਜਹਾਨ ਸੀ, ਉੱਤੇ ਚੰਨ ਦਾ ਨਾ ਨਾਮੋ ਕੋਈ ਨਿਸ਼ਾਨ ਸੀ। ਕਦੇ ਇਧਰ ਕਦੇ ਉਧਰ ਨੂੰ ਤੱਕਾਂ ਮੈਂ, ਕਦੇ ਇਕ-ਅੱਧੀ ਉਬਾਸੀ ਵੀ ਹੱਕਾਂ ਮੈਂ। ਉਡੀਕ ਚੰਨ ਦੀ 'ਚ ਕਾਫੀ ਸਮਾਂ ਲੰਘਿਆ, ਫਿਰ ਗਲੀ ਵਿਚ ਬੰਦਾ ਇਕ ਖੰਘਿਆ। ਕਹਿੰਦਾ: ਅਕਾਸ਼ ਵੱਲ ਕੀ ਵੇਖਦਾ ਤੂੰ ਪਿਆਂ ਏ? ਇਨ੍ਹਾਂ ਤਾਰਿਆਂ 'ਚ ਕੀ ਲੱਭਣ ਡਿਹਾਂ ਏ? ਮੈਂ ਕਿਹਾ: ਤਾਰਿਆਂ 'ਚ ਬਾਕੀ ਸਭ ਠੀਕ ਏ, ਬੱਸ ਇਕ ਚੰਦਰਮਾ ਦੀ ਮੈਨੂੰ ਉਡੀਕ ਏ। ਪਿਆ ਕੋਠੇ ਉੱਤੇ ਕਦੋਂ ਦਾ ਮੈਂ ਖੜਿਆ, ਪਰ ਚੰਨ ਹਾਲੇ ਤੱਕ ਨਹੀਓਂ ਚੜਿਆ। ਇਹ ਸੁਣ ਕੇ ਉਹ ਬੰਦਾ ਉੱਚੀ ਹੱਸਿਆ, ਹੱਸਦੇ-ਹੱਸਦੇ ਨੇ ਮੈਨੂੰ ਦੱਸਿਆ। ਕਹਿੰਦਾ: ਵਿਅਰਥ ਗਈ ਤੇਰੀ ਇਹ ਤਪੱਸਿਆ, ਭੋਲਿਆ! ਅੱਜ ਤਾਂ ਏ ਮੱਸਿਆ।