ਟੁਕੜਿਆਂ ਦਾ ਸਫਰ Get link Facebook X Pinterest Email Other Apps - October 21, 2022 ਇਨ੍ਹਾਂ ਅਨੰਤ ਤੋਂ ਅਨੰਤ ਤੱਕ ਰਾਹਾਂ ਵਿਚ ਅਸੀਂ ਵਿਚਾਲਿਓਂ ਕਿਤੇ ਚੜ੍ਹੇ ਸਾਂ ਤੇ ਵਿਚਾਲੇ ਕਿਤੇ ਉੱਤਰ ਜਾਣਾ ਹੈ ਤੇ ਸਫਰ ਦੇ ਇਸ ਨਿੱਕੇ ਜਿਹੇ ਟੁਕੜੇ ਵਿਚੋਂ ਪੂਰੇ ਸਫਰ ਨੂੰ ਮਾਣ ਲੈਣਾ ਇਹੀ ਕਲਾ ਹੈ ਤੇ ਇਹੀ ਚੁਣੌਤੀ ਹੈ। ਪੜ੍ਹੋ >>
ਅੱਜ ਦੀ ਇਸ ਦੁਪਹਿਰ Get link Facebook X Pinterest Email Other Apps - October 21, 2022 ਪੋਲੇ ਰੱਖਿਓ ਪੈਰ ਮਿੱਟੀ ਗਿੱਲੀ ਹੈ ਕਰਨੀ ਹੈ ਜੇ ਸੈਰ ਇਸ ਬਗੀਚੇ ਵਿਚ ਦੂਰ ਦੁਰਾਡੇ ਸ਼ਹਿਰ ਉੱਥੇ ਪੁੱਜਣਾ ਇਸ ਤੋਂ ਪਹਿਲਾਂ ਕਹਿਰ ਰਾਤ ਦਾ ਹੋ ਜਾਏ ਫੁੱਲ ਰਹੇ ਨੇ ਤੈਰ ਨਾਜ਼ੁਕ ਨਿੱਕੜੇ ਮੰਗ ਰਹੇ ਨੇ ਖੈਰ ਵੇਖੋ ਅਸਾਂ ਦੀ ਸਾਂਭ ਨਹੀਂ ਹੁੰਦੇ ਵੈਰ ਸਾਥੋਂ ਬਹੁਤਾ ਚਿਰ ਇੰਝ ਨਾ ਹੋਵੋ ਗੈਰ ਤੁਸਾਂ ਵੀ ਫੁੱਲਾਂ ਲਈ ਫੁੱਲਾਂ ਉੱਪਰ ਕਹਿਰ ਕਰ ਨਾ ਬੈਠਿਓ ਨਹੀਂ ਵਿਚਾਲੇ ਜ਼ਹਿਰ ਖਿੜਨੇ ਪਿਆਰਿਓ ਵਗਦੀ ਜਾਂਦੀ ਨਹਿਰ ਏਹੋ ਆਖਦੀ ਅੱਜ ਦੀ ਇਸ ਦੁਪਹਿਰ ਮਿਲ ਕੇ ਬੈਠੀਏ ਪੜ੍ਹੋ >>
ਇੱਕ ਦੀ ਉਡੀਕ Get link Facebook X Pinterest Email Other Apps - October 13, 2022 ਕਾਹਲੀ ਕਾਹਲੀ ਆ ਕੇ ਕੋਈ ਕੰਨ ਵਿੱਚ ਕਹਿ ਗਿਆ ਬਾਗ਼ ਵਿੱਚੋਂ ਕੋਈ ਇੱਕ ਫੁੱਲ ਖੋਹ ਕੇ ਲੈ ਗਿਆ ਬੂੰਦ ਬੂੰਦ ਕਰ ਕੇ ਰੋ ਰਿਹਾ ਤੱਟ ਹੈ ਸਮੁੰਦਰ ਦੇ ਪਾਣੀਆਂ ਚ ਇੱਕ ਬੂੰਦ ਘੱਟ ਹੈ ਪੁੱਛਦੇ ਹੋ ਕਾਸ ਤੋਂ ਰਾਤ ਅੱਜ ਸੁੰਨ ਹੈ ਰਾਤ ਦੇ ਆਕਾਸ਼ ਵਿੱਚੋਂ ਤਾਰਾ ਇਕ ਗੁੰਮ ਹੈ ਦੋ ਕਦਮ ਛੁੱਟ ਗਈ ਕਾਫਲੇ ਦੀ ਵਾਟ ਹੈ ਏਡੇ ਵੱਡੇ ਖੇਤ ਵਿਚ, ਕਿਣਕੇ ਦੀ ਘਾਟ ਹੈ ਬੂਹੇ ਵੱਲ ਦੇਖਿਆ, ਕੁਝ ਤਾਂ ਅਧੂਰਾ ਏ ਇਕ ਸਾਜ਼ ਘੱਟ ਹੈ, ਉੰਞ ਗੀਤ ਪੂਰਾ ਏ ਸੁੰਨੀ ਜਿਹੀ ਹਵਾ ਹੈ, ਬਾਕੀ ਸਭ ਠੀਕ ਹੈ ਸਭ ਲੋਕ ਪਹੁੰਚ ਗਏ, ਇੱਕ ਦੀ ਉਡੀਕ ਹੈ ਪੜ੍ਹੋ >>
ਰੁੱਖ ਤੋਂ ਪੁੱਛੀਏ ਕਿ ਦਿਲ ਤੋਂ ਪੁੱਛੀਏ Get link Facebook X Pinterest Email Other Apps - October 13, 2022 ਮੈਂ ਰੁੱਖ ਤੋਂ ਅਗੇ ਹਾਂ ਕਿ ਰੁੱਖ ਤੋਂ ਪਿੱਛੇ ਹਾਂ ਇਹ ਰੁੱਖ ਤੋਂ ਪੁੱਛੀਏ ਕਿ ਦਿਲ ਤੋਂ ਪੁੱਛੀਏ ਉਹ ਕਦੋਂ ਦਾ ਖੜ੍ਹਿਆ ਕਿਉਂ ਅੱਗੇ ਨੀ ਤੁਰਿਆ ਇਹ ਰੁੱਖ ਤੋਂ ਪੁੱਛੀਏ ਕਿ ਦਿਲ ਤੋਂ ਪੁੱਛੀਏ ਗਏ ਕਿੱਧਰ ਆਲਣੇ ਤੇ ਨਵੇਂ ਕਦ ਪਾਲਣੇ ਇਹ ਰੁੱਖ ਤੋਂ ਪੁੱਛੀਏ ਕਿ ਦਿਲ ਤੋਂ ਪੁੱਛੀਏ ਛਾਂ ਰਹੇਗੀ ਕਦੋਂ ਤੱਕ ਰਾਤ ਪਵੇਗੀ ਕਦੋਂ ਤੱਕ ਇਹ ਰੁੱਖ ਤੋਂ ਪੁੱਛੀਏ ਕਿ ਦਿਲ ਤੋਂ ਪੁੱਛੀਏ ਪੜ੍ਹੋ >>
ਸਭ ਤੋਂ ਲੰਮਾ ਪੈਂਡਾ Get link Facebook X Pinterest Email Other Apps - October 13, 2022 ਇਕ ਦਿਨ ਕਿਸੇ ਨੇ ਮੇਰੇ ਕੰਨ ਵਿਚ ਆ ਕੇ ਇਕ ਬੜੀ ਚੰਗੀ ਗੱਲ ਆਖੀ ਮੈਂ ਸੁਣ ਕੇ ਬੜਾ ਖੁਸ਼ ਹੋਇਆ ਤੇ ਪੁੱਛਿਆ ਤੁਸੀਂ ਕਿਸ ਤੋਂ ਸੁਣੀ ਇਹ ਸਾਖੀ? ਉਸ ਨੇ ਹੈਰਾਨ ਹੋ ਕੇ ਕਿਹਾ ਜਨਾਬ, ਤੁਸੀਂ ਹੀ ਤਾਂ ਇਕ ਵਾਰ ਸੁਣਾਈ ਸੀ ਮੈਂ ਵਿਚਾਰਨ ਲਈ ਰੁੱਕ ਗਿਆ। ਮੈਨੂੰ ਸਮਝ ਆਈ ਕਿ ਮੈਂ ਏਨੀ ਦੇਰ ਹਾਂ ਬੋਲਦਾ ਰਿਹਾ ਕਿ ਮੈਨੂੰ ਕਾਫੀ ਸਮੇਂ ਤੋਂ ਆਪਣੀ ਆਵਾਜ਼ ਸੁਣਨੀ ਹੀ ਬੰਦ ਹੋ ਗਈ ਕਾਸ਼ ਮੈਂ ਕਦੇ ਦਰਸ਼ਕਾਂ ਵਿਚ ਬੈਠਾਂ ਤੇ ਨੀਝ ਲਗਾ ਕੇ ਖੁਦ ਨੂੰ ਬੋਲਦਿਆਂ ਸੁਣ ਲਵਾਂ। ਜ਼ਬਾਨ ਤੋਂ ਕੰਨ ਤੱਕ ਦਾ ਪੈਂਡਾ ਕੰਨ ਤੋਂ ਮਨ ਤੱਕ ਦਾ ਪੈਂਡਾ ਇਹੀ ਸਭ ਤੋਂ ਲੰਮਾ ਹੈ। ਪੜ੍ਹੋ >>