ਉਂਚਾਈ ਅਤੇ ਖਾਈ
ਕਿਉਂ ਪਈ ਹੈ ਰੌਣੀ ਲਾਈ ਵੇ?
ਕੀ ਪਈ ਹੈ ਦਿਸਦੀ ਖਾਈ ਵੇ?
ਕੀ ਜੀਅ ਡੋਲਦਾ ਤੇਰਾ ਹੈ?
ਕੀ ਦਿਸਦਾ ਪਿਆ ਹਨੇਰਾ ਹੈ?
ਕੀ ਧੁੰਦ ਦਿਸੇ ਜਦ ਨੈਣ ਖੁੱਲ੍ਹਣ?
ਕੀ ਤਾਹੀਓੰ ਟਪ-ਟਪ ਹੰਝੂ ਡੁੱਲ੍ਹਣ?
ਕੀ ਲੱਗਦੈ ਖੁਦ ਨੂੰ ਸੁਟਾ ਲਏੰਗਾ?
ਕੀ ਡਿਗ ਨੱਕ-ਮੂੰਹ ਭਨਾ ਲਏਂਗਾ?
ਕੀ ਉਚਾਈ ਤੋਂ ਪਿਆ ਤੂੰ ਡਰਦਾ ਹੈੰ?
ਕਿਉੰ ਖਾਈ ਤੋਂ ਨਸੂੰ-ਨਸੂੰ ਕਰਦਾ ਹੈੰ?
ਸੁਣ ਸੱਜਣਾ ਵੇ! ਸੁਣ ਸੱਜਣਾ ਵੇ!
ਨਹੀਂ ਗੱਲ ਸੁਣੇ ਬਿਨਾਂ ਤੂੰ ਭੱਜਣਾ ਵੇ!
ਤੂੰ ਭੋਲਾ ਹੈੰ, ਅਣਜਾਣ ਹੈ ਤੂੰ,
ਤਿੱਖੀ ਹੋਣ ਵਾਲੀ ਕਿਰਪਾਨ ਹੈ ਤੂੰ।
ਜਿਹੜੀ ਧੁੰਦ ਦੇਖ ਅੱਥਰੂ ਵਹਿੰਦੇ ਨੇ,
ਇਹਨੂੰ ਧੁੰਦ ਨਹੀਂ, ਬੱਦਲ ਕਹਿੰਦੇ ਨੇ।
ਬੱਦਲ ਵੇਖਦੀ ਅੱਖ ਇਹ ਤੇਰੀ ਏ,
ਕਮਲਿਆ! ਚੜ੍ਹਾਈ ਤੇਰੀ ਹੀ ਬਥੇਰੀ ਏ!
ਨਾਲੇ ਪਹਾੜ ਤੇ ਪਹੁੰਚ ਜਿਸ-ਜਿਸ ਦੀ ਏ,
ਉਸ ਨੂੰ ਖਾਈ ਤਾਂ ਦਿੱਸਦੀ ਹੀ ਦਿੱਸਦੀ ਏ।
ਦਿਸੇ ਤੈਨੂੰ ਵੀ, ਤੂੰ ਅਲਬੇਲਾ ਹੋਇਆ,
ਵੇਖ! ਬੱਦਲ ਛੂਹਣ ਦਾ ਵੇਲਾ ਹੋਇਆ।
ਭੋਲਿਆ! ਨਿਰਾਸ਼ਾ 'ਚ ਨਹੀਂ, ਸਗੋਂ ਮਾਣ 'ਚ ਰਹਿ,
ਇੱਕ ਤਿੱਖੀ, ਅਟੁੱਟ ਕਿਰਪਾਨ 'ਚ ਰਹਿ।
ਨਾ ਨੀਵੀਂ, ਕਾਲੀ ਖਾਈ ਨੂੰ ਵੇਖ,
ਸਗੋੰ ਕਦਮਾਂ ਦੀ ਉਂਚਾਈ ਨੂੰ ਵੇਖ।
ਉਂਚਾਈ ਨਜ਼ਾਰਾ ਦੇਵੇ ਸਾਰੇ ਜੱਗ ਦਾ ਵੇ,
ਉਹੀ ਵੇਖ ਜੋ "ਸੁਹਣਾ" ਲੱਗਦਾ ਵੇ।
ਐਵੇਂ ਦਿਲ ਨਾ ਝੁਕਾਈ ਤੂੰ ਚਲ ਸੱਜਣਾ,
ਹੱਥ ਬੱਦਲਾਂ ਨੂੰ ਲਾਈ ਤੂੰ ਚਲ ਸੱਜਣਾ!
ਕੀ ਪਈ ਹੈ ਦਿਸਦੀ ਖਾਈ ਵੇ?
ਕੀ ਜੀਅ ਡੋਲਦਾ ਤੇਰਾ ਹੈ?
ਕੀ ਦਿਸਦਾ ਪਿਆ ਹਨੇਰਾ ਹੈ?
ਕੀ ਧੁੰਦ ਦਿਸੇ ਜਦ ਨੈਣ ਖੁੱਲ੍ਹਣ?
ਕੀ ਤਾਹੀਓੰ ਟਪ-ਟਪ ਹੰਝੂ ਡੁੱਲ੍ਹਣ?
ਕੀ ਲੱਗਦੈ ਖੁਦ ਨੂੰ ਸੁਟਾ ਲਏੰਗਾ?
ਕੀ ਡਿਗ ਨੱਕ-ਮੂੰਹ ਭਨਾ ਲਏਂਗਾ?
ਕੀ ਉਚਾਈ ਤੋਂ ਪਿਆ ਤੂੰ ਡਰਦਾ ਹੈੰ?
ਕਿਉੰ ਖਾਈ ਤੋਂ ਨਸੂੰ-ਨਸੂੰ ਕਰਦਾ ਹੈੰ?
ਸੁਣ ਸੱਜਣਾ ਵੇ! ਸੁਣ ਸੱਜਣਾ ਵੇ!
ਨਹੀਂ ਗੱਲ ਸੁਣੇ ਬਿਨਾਂ ਤੂੰ ਭੱਜਣਾ ਵੇ!
ਤੂੰ ਭੋਲਾ ਹੈੰ, ਅਣਜਾਣ ਹੈ ਤੂੰ,
ਤਿੱਖੀ ਹੋਣ ਵਾਲੀ ਕਿਰਪਾਨ ਹੈ ਤੂੰ।
ਜਿਹੜੀ ਧੁੰਦ ਦੇਖ ਅੱਥਰੂ ਵਹਿੰਦੇ ਨੇ,
ਇਹਨੂੰ ਧੁੰਦ ਨਹੀਂ, ਬੱਦਲ ਕਹਿੰਦੇ ਨੇ।
ਬੱਦਲ ਵੇਖਦੀ ਅੱਖ ਇਹ ਤੇਰੀ ਏ,
ਕਮਲਿਆ! ਚੜ੍ਹਾਈ ਤੇਰੀ ਹੀ ਬਥੇਰੀ ਏ!
ਨਾਲੇ ਪਹਾੜ ਤੇ ਪਹੁੰਚ ਜਿਸ-ਜਿਸ ਦੀ ਏ,
ਉਸ ਨੂੰ ਖਾਈ ਤਾਂ ਦਿੱਸਦੀ ਹੀ ਦਿੱਸਦੀ ਏ।
ਦਿਸੇ ਤੈਨੂੰ ਵੀ, ਤੂੰ ਅਲਬੇਲਾ ਹੋਇਆ,
ਵੇਖ! ਬੱਦਲ ਛੂਹਣ ਦਾ ਵੇਲਾ ਹੋਇਆ।
ਭੋਲਿਆ! ਨਿਰਾਸ਼ਾ 'ਚ ਨਹੀਂ, ਸਗੋਂ ਮਾਣ 'ਚ ਰਹਿ,
ਇੱਕ ਤਿੱਖੀ, ਅਟੁੱਟ ਕਿਰਪਾਨ 'ਚ ਰਹਿ।
ਨਾ ਨੀਵੀਂ, ਕਾਲੀ ਖਾਈ ਨੂੰ ਵੇਖ,
ਸਗੋੰ ਕਦਮਾਂ ਦੀ ਉਂਚਾਈ ਨੂੰ ਵੇਖ।
ਉਂਚਾਈ ਨਜ਼ਾਰਾ ਦੇਵੇ ਸਾਰੇ ਜੱਗ ਦਾ ਵੇ,
ਉਹੀ ਵੇਖ ਜੋ "ਸੁਹਣਾ" ਲੱਗਦਾ ਵੇ।
ਐਵੇਂ ਦਿਲ ਨਾ ਝੁਕਾਈ ਤੂੰ ਚਲ ਸੱਜਣਾ,
ਹੱਥ ਬੱਦਲਾਂ ਨੂੰ ਲਾਈ ਤੂੰ ਚਲ ਸੱਜਣਾ!

Comments
Post a Comment