ਰਾਜ਼ੀ ਰਾਹੀ
ਧੁੱਪ ਤਿੱਖੀ ਤੇ ਕੱਲਾ ਰਾਹ, ਕੋਈ ਦੂਰ ਦੁਰਾਡੀ ਥਾਂ ਮੈਂ ਮਨ ਦੇ ਵਿੱਚੇ ਸੋਚ ਰਿਹਾ, ਦੱਸ ਕਿੱਥੇ ਮਿਲਣੀ ਛਾਂ? ਕੋਈ ਰੁੱਖ ਨਹੀਂ ਇਸ ਮਾਰੂਥਲ, ਪੱਤ ਵੀ ਦਿਸਦਾ ਨਾ ਪਿਆਸਿਆਂ ਦੀ ਨਾ ਬਣਦੀ ਗੱਲ, ਸੁੱਕੀ ਪਈ ਜ਼ੁਬਾਂ ਅਸੀਂ ਤਾਂ ਵੀ ਤੁਰਦੇ ਜਾਂਵਦੇ ਪਰਾਂ ਤੇ ਹੋਰ ਪਰਾਂ ਹਵਾ ਨੂੰ ਅਰਜ਼ੀ ਪਾਂਵਦੇ ਕਿ ਬੱਦਲ ਵਰਸੇ ਖਾਂ ਦੂਰ ਦੂਰ ਤੱਕ ਰੇਤ ਹੀ ਰੇਤ ਤੇ ਜਾਂ ਅਸਮਾਂ ਮਿਲ ਜਾਵੇ ਸੰਕੇਤ ਹੀ ਕਿ ਕਿਤੇ ਤਾਂ ਹੋਵੇ ਛਾਂ — ਫਿਰ ਦਿਸਿਆ ਇਕ ਰੁੱਖ ਜੀ ਜਦ ਲੰਘਾ ਕੁਝ ਸਮਾਂ ਮਨ ਨੂੰ ਮਿਲਿਆ ਸੁੱਖ ਜੀ ਉਸ ਵੱਲ ਹੁਣ ਤੁਰਾਂ ਉਹਦੀ ਛਾਂ ਗੁੜ ਨਾਲੋਂ ਮਿੱਠੜੀ ਪੋਲੀਆਂ ਅਤੇ ਜੜ੍ਹਾਂ ਥਾਂ ਗਿੱਠ ਨਾਲੋਂ ਨਿੱਕੜੀ ਹੁਣ ਬਣ ਗਈ ਮੇਰੀ ਸਰਾਂ ਸੁਹਣੀ ਥਾਂ ਇਹ ਨਿੱਖਰੀ ਮੇਰੇ ਘਰ ਵਰਗੀ ਹੀ ਜਮ੍ਹਾਂ ਪੱਤਿਆਂ ਦੀ ਛਾਂ ਬਿਖਰੀ ਛਾਂ ਵਿਚ ਮੇਰਾ ਗਰਾਂ ਇਕ ਇਕ ਫੱਲ ਸੁਆਦਲਾ ਛਕ-ਛਕ ਮਨ ਭਰਾਂ ਤੂੰ ਇੱਥੇ ਵੱਸ ...