ਇਹ ਜੋ ਓਮਾਹਾ ਪੁੱਛਦੇ ਓ, ਇਹ ਮੇਰੇ ਅੰਦਰੋਂ ਫੁੱਟਿਆ ਏ
ਕੀ ਇਹ ਮੁੱਲ ਖਰੀਦਿਆ ਏ ਜਾਂ ਕਿਸੇ ਉੱਤੋਂ ਸੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਹ ਜੋ ਹੁਣ ਛਾਵਾਂ ਹੋ ਗਈਆਂ ਇਹ ਜੋ ਦੁਪਹਿਰਾ ਵਿਗਸਿਆ ਏ ਇਹ ਜੋ ਅਸੀਂ ਖਿੜ ਪਏ ਇਕਦਮ ਹਾਂ ਤੇ ਇਹ ਜੋ ਚਿਹਰਾ ਵਿਗਸਿਆ ਵੇ ਜੋ ਲਾਲੀ ਗੱਲ੍ਹ ਤੇ ਆ ਪਈ ਏ ਤੇ ਇਹ ਜੋ ਹਾਸਾ ਛੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਹ ਜੋ ਮਿਠਾਸ ਹਰ-ਤਰਫੀ ਹੈ ਇਹ ਜੋ ਅਸੀਂ ਵੰਡੀ ਬਰਫੀ ਹੈ ਇਹ ਜੋ ਅਸੀਂ ਲੜੀਆਂ ਲਾਈਆਂ ਨੇ ਇਹ ਅਸੀਂ ਆਪ ਸਜਾਈਆਂ ਨੇ ਤੁਸੀਂ ਕਿਉਂ ਦੂਰ ਖੜੇ ਪਏ ਹੋ ਤੁਸੀਂ ਕਿਉਂ ਦੰਦੀਆਂ ਘੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਤਾਂ ਅੰਦਰੋਂ ਫੁੱਟਿਆ ਏ ਤੁਸੀਂ ਇਕ ਕੰਮ ਇਹ ਕਰ ਆਵੋ ਕਿ ਆਂਢ ਗੁਆਂਢ ਚ ਜਾ ਆਵੋ ਇਹ ਜੋ ਹੁਣ ਟੋਕਰੀਆਂ ਭਰੀਆਂ ਸਭ ਨੂੰ ਕੁਝ ਫਲ ਛਕਾ ਆਵੋ ਕੀ ਸਭ ਜੋ ਰੁੱਖ ਤੋਂ ਡਿੱਗਿਆ ਏ ਕੀ ਸਭ ਜ਼ਮੀਨ ਚੋਂ ਪੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਕ ਅੱਖਰ ਤੇ ਰੁਕ ਗਏ ਹਾਂ ਇਕ ਅੱਖਰ ਹੀ ਪੜ੍ਹ ਲਈਏ ਇਹ ਅੱਖ ਦਾ ਹਾਸਾ-ਹੰਝੂ ਏ ਹਾਲੇ ਇਹ ਇਕ ਘੁੱਟ ਭਰ ਲਈਏ ਇਹ ਜੋ ਕਿਸੇ ਯਾਦ ਚੋਂ ਨਿਕਲਿਆ ਏ ਇਹ ਜੋ ਹੁਣ ਸਹਿਜੇ ਛੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ