Posts

Showing posts from April, 2022

ਸ਼ਬਦਾਂ ਦੇ ਰਾਹੀ, ਸ਼ਬਦਾਂ ਦੇ ਰਾਹੀਂ

Image
ਸ਼ਬਦਾਂ ਦੇ ਰਾਹੀ ਸ਼ਬਦਾਂ ਦੇ ਰਾਹੀਂ ਥਾਂ ਕਿਸੇ ਪੁੱਜਣੇ ਨੂੰ ਤੁਰੇ ਚਾਈਂ ਚਾਈਂ। ਕਿਤੇ ਉੱਚੇ ਪ੍ਹਾੜ ਡੂੰਘੀ ਕਿਤੇ ਖਾਈ ਚੜ੍ਹਦੇ ਤੇ ਉੱਤਰਦੇ ਜਾਂਦੇ ਚਾਈਂ ਚਾਈਂ। ਇੱਕ ਹੱਥ ਕਲਮ ਦੂਜੇ ਵਿਚ ਸਿਆਹੀ ਕਾਗਜ਼ ਦੇ ਰਾਹ ਤੇ ਜਾਂਦੇ ਵਾਕ ਗਾਹੀ। ਕੀ ਏ ਇਹ ਰਾਹ? ਕੌਣ ਨੇ ਇਹ ਰਾਹੀ? ਕਿੱਧਰ ਜਾ ਕੇ ਮੁੱਕੇ? ਹੈ ਕੋਈ ਗਵਾਹੀ? ਦਿਲੋਂ ਕੁਝ ਉਦਾਸ ਪਰ ਢੇਰੀ ਵੀ ਨਾ ਢਾਹੀ ਤੁਰੇ ਵੱਖ ਰਾਹਾਂ ਤੇ ਤੁਰੇ ਚਾਈਂ ਚਾਈਂ। ਇਸ ਦੇਸੋਂ ਬੀਜ ਓਸ ਦੇਸ ਵਾਹੀ ਸਮਝਾਂ ਤੋਂ ਪਰੇ ਵੱਖਰੇ ਨੇ ਤਾਂ ਹੀ ਰੱਬ ਵੀ ਤਾਂ ਵੱਖਰਾ ਜਿਹਨੂੰ ਜਾਣ ਸਲਾਹੀ ਉਸ ਵੱਲ ਜਾਂਦੇ ਕੀ? ਕੌਣ ਦੱਸੇ ਭਾਈ? ਸ਼ਬਦਾਂ ਦੇ ਰਾਹੀਂ ਸ਼ਬਦਾਂ ਦੇ ਰਾਹੀ ਥਾਂ ਕਿਸੇ ਪੁੱਜਣੇ ਨੂੰ ਤੁਰੇ ਚਾਈਂ ਚਾਈਂ।

ਖਿੜਨ ਦਾ ਭੇਤ

Image
ਅਸਾਂ ਫੁੱਲ ਖਿੜੇ ਨੂੰ ਖਿੜਨ ਦਾ ਭੇਤ ਪੁੱਛਿਆ ਉਸ ਦੱਸਿਆ ਮੈਂ ਉੱਗਿਆ ਸੀ ਚੜ੍ਹਦੇ ਸੂਰਜ ਨਾਲ ਅਸਾਂ ਕਿਹਾ ਹੱਛਾ, ਤੇ ਨਾਮ ਬਾਣੀ ਵਾਲਾ ਹੈਂ ਅਰਦਾਸ ਵਾਲਾ ਹੈਂ ਪਿਆਰਾ ਜੀਅ ਉਸ ਕਿਹਾ ਹਾਂ, ਤੇ ਚੁੱਪ ਹੋ ਗਿਆ। ਧੁੱਪ ਚੜ੍ਹੀ, ਫਿਰ ਮੀਂਹ ਪਿਆ ਕੁਝ ਪੱਤੀਆਂ ਵੀ ਟੁੱਟ ਗਈਆਂ ਪਰ ਕੁਝ ਦਿਨ ਮਗਰੋਂ ਫਿਰ ਦਿਸਿਆ ਖਿੜਿਆ ਦਾ ਖਿੜਿਆ। ਫਿਰ ਲੱਗੀ ਪਤਾ ਸਮੁੱਚੀ ਗੱਲ: ਕੁਝ ਝੱਖੜ ਕੁਝ ਰੂਹਾਨੀ ਤ੍ਰੇਲ ਕਿ ਅਰਦਾਸ ਤੇ ਉੱਦਮ ਦਾ ਸੁਮੇਲ ਹੈ ਸੁਹਣੇ ਫੁੱਲ ਦੇ ਖਿੜਨ ਦਾ ਭੇਤ।