ਖੜ੍ਹਨ ਦਾ ਭੇਤ
ਅਸੀਂ ਖੇਤ ਖੜ੍ਹੇ ਨੂੰ ਖੜ੍ਹਨ ਦਾ ਭੇਤ ਪੁੱਛਿਆ ਉਸ ਦੱਸਿਆ ਮੈ ਬੜਾ ਪੁਰਾਣਾ ਉੱਗਣ ਲੱਗਿਆ ਅਸੀਂ ਕਿਹਾ ਹੱਛਾ, ਤਾਂ ਹੈ ਉੱਗਣਾ ਤਸ਼ੱਦਦ ਭਰਿਆ ਉਸ ਕਿਹਾ ਹਾਂ ਤੇ ਚੁੱਪ ਹੋ ਗਿਆ ਫਿਰ ਸੂਰਜ ਚੜ੍ਹਿਆ, ਫਿਰ ਬੱਦਲ ਵੀ ਵਰ੍ਹਿਆ ਕੁਝ ਫਸਲ ਵੀ ਲੇਟ ਗਈ। ਪਰ ਕੁਝ ਦਿਨ ਮਗਰੋਂ ਦਿਸਿਆ ਖੜ੍ਹਿਆ ਦਾ ਖੜ੍ਹਿਆ ਫਿਰ ਲੱਗੀ ਪਤਾ ਸਮੁੱਚੀ ਗੱਲ ਮਹੀਨਿਆਂ ਪਹਿਲਾਂ ਦਾ ਲੱਗਿਆ ਖੇਤ ਦੇਖੇ ਕਈ ਹਾੜ੍ਹ-ਚੇਤ ਲੰਘੇ ਆਪੇ ਅਚਨਚੇਤ ਇਹੀ ਹੈ ਖੜ੍ਹੇ ਖੇਤ ਦਾ ਭੇਤ।