ਸਭ ਚੜ੍ਹਦੀ ਕਲਾ ਚ ਹੈ!
ਪਿੰਡ ਡੁੱਬ ਗਏ ਨੇ ਖੇਤ ਰੁੜ੍ਹ ਗਏ ਨੇ ਰਾਸ਼ਨ ਮੁੱਕ ਗਏ ਨੇ ਹੱਥ ਜੁੜ ਗਏ ਨੇ ਪਰ ਸਭ ਚੜ੍ਹਦੀ ਕਲਾ ਚ ਹੈ! ਬੰਨ ਫੱਟ ਗਏ ਨੇ ਟਰੈਕਟਰ ਬਹਿ ਗਏ ਨੇ ਕੰਧਾਂ ਢਹਿ ਗਈਆਂ ਨੇ ਪਸ਼ੂ ਵਹਿ ਗਏ ਨੇ ਪਰ ਸਭ ਚੜ੍ਹਦੀ ਕਲਾ ਚ ਹੈ! ਅਸੀਂ ਭੁੱਖੇ ਭਾਣੇ ਆਂ ਅਸੀਂ ਭਿੱਜੇ ਬਾਣੇ ਆਂ ਤਾਂ ਵੀ ਹੱਸ ਹੀ ਰਹੇ ਆਂ ਬਾਣੀ ਪੜ੍ਹੀ ਜਾਨੇ ਆਂ ਤੇ ਸਭ ਚੜ੍ਹਦੀ ਕਲਾ ਚ ਹੈ!