ਹਵਾ, ਚੱਲ! ਪਰ ਇੰਝ ਮੇਰੇ ਕੇਸ ਨਾ ਫਰੋਲ
ਹਵਾ, ਚੱਲ! ਪਰ ਇੰਝ ਮੇਰੇ ਕੇਸ ਨਾ ਫਰੋਲ ਜੇ ਕਹਿਣਾ ਹੈ ਕੁਝ, ਆ ਕੇ ਕੰਨ ਵਿਚ ਬੋਲ ਸਾਨੂੰ ਟੁਰਿਆਂ ਨੂੰ ਹੁਣ ਹੈ ਟਿਕਾਣਿਆਂ ਦੀ ਟੋਲ ਪਰਤੀਏ ਘਰ, ਪੁਰਜ਼ੋਰ ਪੜਚੋਲ ਪੋਲੇ ਹੋਏ ਪੈਰ ਤੇ ਸਾਹ ਹੋਏ ਸੋਹਲ ਹਉਕੇ ਬਣ ਜਾਣ ਨਾ, ਬੋਲ ਬੜੇ ਅਨਮੋਲ ਬੇਗਾਨੇ ਇਸ ਸ਼ਹਿਰ ਵਿਚ ਮਨ ਜਾਵੇ ਡੋਲ ਤੋਲ ਬੈਠਿਓ ਨਾ ਕਿਤੇ ਮੇਰੇ ਸਿਦਕਾਂ ਦੇ ਤੋਲ ਇਸ ਰੇਤ ਦੇ ਵਿਚਾਲੇ ਐਵੇਂ ਅੱਥਰੂ ਨਾ ਰੋਲ ਇਸ ਸੁੱਕੀ ਜ਼ਮੀਨ ਵਿਚ ਸੁਪਨੇ ਨਾ ਡੋਲ੍ਹ ਮੇਰੇ ਮਨ, ਚਲ ਬੈਠ, ਹੁਣ ਖੁਦ ਨੰ ਹੀ ਖੋਲ੍ਹ ਕਿਤੇ ਖਿਆਲਾਂ ਦੀ ਖੱਲ, ਕੀਤੇ ਰੱਤ ਦਾ ਘੋਲ ਸ਼ਾਮ ਪੈ ਗਈ ਤੇ ਕੀ ਰਹਿ ਗਿਆ ਮੇਰੇ ਕੋਲ? ਇਹ ਰਾਹ ਤੇ ਇਹ ਰਹਿਰਾਸ ਦੇ ਬੋਲ