Posts

Showing posts from September, 2023

ਅਨੰਦ ਭਇਆ ਮੇਰੀ ਮਾਏ

ਮੈਂ ਪੁੱਛਿਆ ਮੇਰੇ ਮਨ ਨੂੰ ਕਿ ਕਿਉਂ ਗੁਰੂਆਂ ਨੇ ਬਾਰ ਬਾਰ ਆਖਿਆ ਬਾਣੀ ਵਿਚ    "ਮੇਰੀ ਮਾਏ...    ਮੇਰੀ ਮਾਏ..."? ਅਨੰਦ ਭਇਆ ਮੇਰੀ ਮਾਏ... ਦਿਨ ਪੁੰਨੇ ਮੇਰੀ ਮਾਏ... ਇਉ ਮਿਲੀਐ ਮਾਏ... ਮੈਨੂੰ ਮੇਰੇ ਆਪਣੇ ਦਿਲ    ਆਖਿਆ ਥੋੜਾ ਫਰੋਲ ਕੇ ਕਿ ਭਲਿਆ! ਦਿਲਾਂ ਦੀ ਗੱਲ ਤਾਂ ਮਾਂ ਨਾਲ ਹੀ ਹੁੰਦੀ ਹੈ! ਦਿਲਾਂ ਦੇ ਜੰਦਰੇ, ਪਰਦੇ, ਢੱਕਣੇ ਮਾਂ ਅੱਗੇ ਸਹਿਜ ਸੁਭਾਏ ਖੁੱਲ ਜਾਂਦੇ ਨੇ। ਤੇ ਫਿਰ ਜਦੋਂ ਗੁਰੂ ਅਮਰ ਦਾਸ ਅਨੰਦ ਰੰਗ ਵਿਚ ਰੱਤੇ ਜਾਵਣ    ਤਾਂ ਵਿਸਮਾਦ ਦੀ ਗੱਲ ਮਾਂ ਨੂੰ ਨਾ ਦੱਸਣ ਤਾਂ ਕਿਸ ਨੂੰ ਦੱਸਣ?

ਮੈਂ ਟੁੱਟਾਂ ਤਾਂ ਉੱਡ ਪਵਾਂ ਫੁੱਲਾਂ ਦੇ ਵਾਂਗੂੰ

ਮੈਂ ਟੁੱਟਾਂ ਤਾਂ ਉੱਡ ਪਵਾਂ ਫੁੱਲਾਂ ਦੇ ਵਾਂਗੂੰ ਮੈਂ ਠਹਿਰਾਂ ਤਾਂ ਵਿਛ ਜਾਵਾਂ ਰੁੱਖਾਂ ਦੇ ਥੱਲੇ ਮੈਂ ਵਗਾਂ ਤਾਂ ਬਣਾਂ ਦਰਿਆਵਾਂ ਦੇ ਵਹਿਣ ਮੈਂ ਸੁੱਕਾਂ ਤਾਂ ਇੰਝ ਜਿਵੇਂ ਧੁੱਪਾਂ ਦੇ ਥੱਲੇ ਮੈਨੂੰ ਲੈਣ ਕੋਈ ਆਵੇ ਸੌਣ ਦੀ ਹਵਾ ਮੈਂ ਲੀਨ ਹੀ ਰਹਾਂ ਜੇ ਉੱਡਾਂ ਮੈਂ ਕੱਲੇ ਹੋਵੇ ਕੋਈ ਭੇਤ ਨੂੰ ਪੜ੍ਹ ਪਾਉਣ ਵਾਲਾ ਤੁਰਦਿਆਂ ਦੇ ਜੇਕਰ ਨਾਲ ਕੋਈ ਚੱਲੇ ਹੌਲੇ ਜਿਹੇ ਬੱਦਲਾਂ ਦੇ ਵਰਗਾ ਹੀ ਹੋਵਾਂ ਵਧਾਂ ਅਕਾਸ਼ੀਂ ਹੀ ਉਤਾਂਹ ਦੇ ਵੱਲੇ ਕੋਈ ਰੁੱਖ ਹੀ ਹੋਵਾਂ, ਮੈਂ ਲੰਮਾ ਸਲੰਮਾ ਜੋ ਉੱਚਾ ਵੀ ਹੋਵੇ ਤੇ ਥਾਂ ਵੀ ਨਾ ਮੱਲੇ ਉਸ ਦਿਨ ਤੱਕ ਕਾਸ਼ ਕਿਤੇ ਮੁੱਕ ਜਾਵਣ ਮੁੱਕਣ ਮੇਰੇ ਮਨ ਦੇ ਇਹ ਵਲਵੱਲੇ ਅਖੀਰ ਜਿਸ ਦਿਨ ਸਾਹ ਮੇਰਾ ਠੱਲੇ ਅਖੀਰ ਜਦ ਰੂਹ ਮੇਰੀ ਵਾਪਸ ਜਾਏ ਘੱਲੇ

ਮਿੱਟੀ, ਮੌਸਮ, ਮਨੁੱਖ ਤੇ ਮੈਂ

ਮਿੱਟੀ, ਮੌਸਮ, ਮਨੁੱਖ ਤੇ ਮੈਂ ਮਿਲਦੇ ਨਹੀਂ, ਇਹ ਮੁਸ਼ਕਲ ਹੈ ਮਨ ਦੀ ਮੌਜ ਤੇ ਮਨ ਦੇ ਬੋਝ ਜੇ ਇਕ ਹੋ ਜਾਣ, ਤਾਂ ਕੀ ਗੱਲ ਹੈ? ਮੈਂ ਕਦ ਤੱਕ ਭਿੱਜਾਂ ਇੰਝ ਖੜ੍ਹੇ ਖੜ੍ਹੇ ਕੀ ਭਿੱਜਣ ਤੋਂ ਸਿਵਾ ਵੀ ਹੋਰ ਹੱਲ ਹੈ? ਮੌਸਮ, ਠਹਿਰ, ਤੂੰ ਉਡੀਕ ਮਨੁੱਖ ਨੂੰ ਮੈਂ ਮਿਲਣਾ ਮਿੱਟੀ ਨੂੰ ਜ਼ਰਾ ਇਕ ਪਲ ਹੈ

ਇੰਸਟਾਗ੍ਰਾਮ ਦੀਆਂ ਰੀਲਾਂ ਬਣ ਗਿਆ ਹੈ ਦੇਸ਼

ਇੰਸਟਾਗ੍ਰਾਮ ਦੀਆਂ ਰੀਲਾਂ ਬਣ ਗਿਆ ਹੈ ਦੇਸ਼ "ਅਟੈਂਸ਼ਨ ਸਪੈਨ" ਘੱਟ ਜੋ ਹੋ ਗਿਆ ਹੈ ਹਾਲੇ ਕੱਲ ਤਾਂ ਦੰਗੇ ਹੋਏ ਸੀ, ਨਾਰੇ ਲੱਗੇ ਸੀ, ਲਹੂ ਡੁੱਲ੍ਹਿਆ ਸੀ, ਝੁੱਗੀਆਂ ਸੜੀਆਂ ਸੀ ਕਈਆਂ ਨੂੰ ਰੋਸ ਵੀ ਹੋਇਆ ਸੀ, ਸੁਰਖੀਆਂ ਬਣੀਆਂ ਸੀ ਮੈਨੂੰ ਯਾਦ ਹੈ ਹੰਝੂ ਵੀ ਨਿਕਲੇ ਸੀ ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ ਹਾਲੇ ਕੱਲ ਤਾਂ ਗੋਲੀਆਂ ਚੱਲੀਆਂ ਸੀ, ਪੁਸ਼ਾਕਾਂ ਦੇ ਸਿਰ ਤੇ ਗੋਲੀਆਂ ਚਲਾਉਣ ਵਾਲੇ ਫਿਰ, "ਪਾਗਲ" ਕਰਾਰ ਦਿੱਤੇ ਗਏ ਤੁਸੀਂ ਵੀ ਡਰੇ ਸੀ, ਘਰਾਂ ਚੋਂ ਨਿਕਲਣ ਤੋਂ ਖਬਰਾਂ ਇਹਦੀਆਂ ਵੀ ਚੱਲੀਆਂ ਸੀ ਮੈਨੂੰ ਯਾਦ ਹੈ ਅੱਖਾਂ ਨਮ ਹੋਈਆਂ ਸੀ ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ ਹਾਲੇ ਕੱਲ ਹੀ ਬਲ ਕੇ ਡਿੱਗੇ ਸੀ, ਗਿਰਜੇ ਵੀ, ਮਸੀਤਾਂ ਵੀ ਇਨ੍ਹਾਂ ਹੀ ਚੁਰਾਹਿਆਂ ਵਿਚ ਤਾਂ, ਖੜ੍ਹ ਕੇ ਪੱਤਾਂ ਰੁਲੀਆਂ ਸੀ ਅਫਸੋਸ! ਉਹ ਵੀ ਰੀਲ ਹੀ ਸੀ ਉਦੋਂ ਵੀ ਤੁਸੀਂ ਚੀਖੇ ਸੀ, ਖੂਨ ਖੋਲਿਆ ਸੀ ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ ਹਾਲੇ ਕੱਲ ਹੀ ਚਾਨਣ ਮੁਨਾਰੇ, ਕਿਰਦਾਰਾਂ ਤੋਂ ਡਿੱਗੇ ਸੀ ਜਦ ਅਧਿਆਪਕਾਂ ਨੇ ਜਮਾਤਾਂ ਵਿਚ, ਕੁਝ ਖਾਸ ਚਿਹਰੇ ਚੁਗੇ ਸੀ ਕੱਚੇ ਦਿਲਾਂ ਵਿਚ ਨਫਰਤਾਂ ਦੇ, ਬੀਜ ਡੂੰਘੇ ਪਾਏ ਸੀ ਕੀ ਕਰਨੀਆਂ ਕਿਤਾਬਾਂ, ਸਾੜ ਦਿਉ, ਫੂਕ ਦਿਉ ਮਸ਼ਾਲਾਂ ਨਾਲ ਚਾਨਣ ਕਰਨ ਵਾਲੇ, ਮਸ਼ਾਲਾਂ...

ਚੁੱਪਚਾਪ ਤੁਰਨਾ ਔਖਾ ਹੈ!

ਮੈਂ ਤੁਰਨ ਲਗਦਾ ਹਾਂ ਤੇ ਗੱਲਾਂ ਕਰਨ ਲਗਦਾ ਹਾਂ ਚੁੱਪਚਾਪ ਤੁਰਨਾ ਔਖਾ ਹੈ! ਉਹ ਕੋਲੋਂ ਲੰਘਦੇ ਨੇ ਤੇ ਸੋਚਣ ਲਗਦੇ ਨੇ ਕਿ ਇਕੱਲਾ ਗੱਲਾਂ ਕਰ ਰਿਹਾ ਹੈ ਉਹ ਕੀ ਜਾਨਣ, ਕੀ ਸਮਝਣ ਮੇਰੇ ਮਨ ਦੀਆਂ ਗੱਲਾਂ, ਮੇਰੇ ਵਿਚਲੇ ਸਰੋਤੇ! ਮਿੱਟੀ ਜਾਣਦੀ ਹੈ, ਕਿਉਂਕਿ ਉਹ ਮੇਰੇ ਕਦਮਾਂ ਤੋਂ ਸ਼ਬਦਾਂ ਨੂੰ ਸੁਣਦੀ ਹੈ ਮੇਰੇ ਮਨ ਦੇ ਗੀਤ, ਮੇਰੇ ਦਿਲ ਦੀ ਧੁਨੀ, ਮੇਰੀ ਸੁਰਤ ਚ ਚਲਦੇ ਸ਼ਬਦ, ਸ਼ਬਦ ਪਰੋਏ ਜਾਵਣ ਕਿਸੇ ਹੋਰ ਭਾਸ਼ਾ ਜਦ ਧਰਤ ਨੂੰ ਮਿਲਦੇ ਕਦਮ, ਕਦਮ ਮਿੱਟੀ, ਤੂੰ ਲੁਕਾ ਲਵੀਂ ਭੇਤ ਮੇਰੇ ਦਬ ਜਾਣ ਤੇਰੇ ਚ ਸਮੇਤ ਮੇਰੇ ਇਸ ਰੇਤ ਚੋਂ ਕਿਣਕੇ ਕੋਈ ਚੁਣ ਨਾ ਲਵੇ ਮੇਰੀਆਂ ਗੱਲਾਂ ਕਿਤੇ ਕੋਈ ਸੁਣ ਨਾ ਲਵੇ #walkingsimran

ਜੀਵਨ ਰੰਗਤ ਹੈ!

ਦਿਲ ਦੇ ਕੱਚੇ ਕੋਨਿਆਂ ਵਿਚੋਂ ਝਾਤੀ ਮਾਰ ਕੇ ਵੇਖਿਓ - ਜੀਵਨ ਰੰਗਤ ਹੈ! ਰੰਗਾਂ ਤੇ ਵਿਸਮਾਦਾਂ ਦੀ ਤੁਸੀਂ ਵਿਚਾਰ ਕੇ ਵੇਖਿਓ - ਸਦਾ ਦੀ ਸੰਗਤ ਹੈ ਖਿੜਦੇ ਹੋਏ ਫੁੱਲਾਂ ਵਿਚੋਂ ਗਾਉਂਦੇ ਪੰਛੀਆਂ ਵਿਚੋਂ ਲੱਭੀਏ ਭੇਤ ਕਿਵੇਂ ਹੱਸਣ ਵਾਲੇ ਦੱਸਣਗੇ ਹੱਸ ਪੈਂਦੇ ਨੇ ਆਪੇ ਅਚਨਚੇਤ ਕਿਵੇਂ ਕੁਦਰਤ ਦੇ ਕਿਰਦਾਰਾਂ ਦੇ ਬਣ ਜਾਈਏ ਜੇ ਹਾਣੀ - ਜਿੰਦਗੀ ਭਾਰ ਨਹੀਂ ਜੇਠ ਹਾੜ੍ਹ ਨਾ ਹੋਵਣ ਜਦ ਤੱਕ ਮੱਘਰ ਪੋਹ ਨਾ ਹੋਣ - ਬਸੰਤ ਮਲਾਰ ਨਹੀਂ ਮਨ ਮਕਾਨ ਚ ਕੁੱਲੀ ਪਾ ਕੇ ਰੂਹ ਨਾਲ ਹੱਸ ਕੇ ਰਹੀਏ ਸੰਕੋਚੀਏ ਮੰਗਾਂ ਨੂੰ ਫਿਰ ਬਾਰੀਆਂ ਖੋਲੀਏ ਪਿਆਰੇ ਆਪਾਂ ਦਿਲ ਵਿਚ ਬੰਦ ਨਾ ਰਹੀਏ ਮਾਣੀਏ ਰੰਗਾਂ ਨੂੰ

ਤੁਸੀਂ ਆਸ ਦਾ ਕੀ ਕਰੋਗੇ?

ਤੁਸੀਂ ਆਸ ਦਾ ਕੀ ਕਰੋਗੇ? ਆਸ ਦਾ ਤਾਂ ਕੋਈ ਤਲ ਨਹੀਂ ਹੁੰਦਾ ਆਸ ਤਾਂ ਹਵਾ ਵਿਚ ਹੁੰਦੀ ਹੈ, ਉਹਦੇ ਨੀਚੇ ਧਰਤੀ, ਜਲ ਨਹੀਂ ਹੁੰਦਾ ਤੁਸੀਂ ਫਿਰ ਵੀ ਆਸ ਲਗਾਉਂਦੇ ਹੋ, ਜੋ ਬੋਲ ਕੇ ਦੱਸ ਨਾ ਪਾਉਂਦੇ ਹੋ ਪਰ ਮਿੱਥੀਆਂ ਜਦ ਅਣਡਿੱਠੀਆਂ ਮੰਜ਼ਲਾਂ ਫਿਰ ਬੇਆਸੇ ਵੀ ਹੱਲ ਨਹੀਂ ਹੁੰਦਾ