ਇਸ ਥਾਂਵ ਜੋ ਤਾਲ ਹੈ, ਉਹ ਧੜਕਨਾਂ ਦੇ ਨਾਲ ਹੈ ਇਸ ਥਾਂਵ ਧਨਾਸਰੀ ਦੀਆਂ ਧੁਨਾਂ ਸੁਣਨ ਸੁਰੀਲੀਆਂ ਇਸ ਥਾਂਵੋਂ ਨਜ਼ਰੀਂ ਆਂਵਦਾ, ਇਕ ਪੁਲ ਦਰਗਾਹੇ ਜਾਂਵਦਾ ਪੁਲ ਦੇ ਉੱਤੇ ਅਕਾਸ਼ ਹੈ, ਤੇ ਨੀਚੇ ਲਹਿਰਾਂ ਨੀਲੀਆਂ ਪਰ ਪੁਲ ਤੇ ਚੜ੍ਹਨੋਂ ਪਹਿਲਾਂ ਮੈਂ, ਕਿਤੇ ਇੱਥੇ ਉੱਥੇ ਟਹਿਲਾਂ ਮੈਂ ਕੁਝ ਸੇਵਾ ਕਰਕੇ ਹੱਥਾਂ ਦੀਆਂ ਤਲੀਆਂ ਮੈਂ ਕਰ ਲਾਂ ਪੀਲੀਆਂ ਦਰਸ਼ਨ ਮੇਰੇ ਮੂਹਰੇ ਈ ਨੇ, ਕਮਾਉਣੇ ਪਰ ਜ਼ਰੂਰੀ ਨੇ ਇਹੋ ਜਿਹੇ ਖਿਆਲ ਹੁਣ ਮਨ ਵਿਚ ਕਰਨ ਅਟਖੇਲੀਆਂ ਜਦ ਐਸਾ ਫੁਰਨਾ ਫੁਰ ਪਿਆ, ਮੈਂ ਲੰਗਰ ਵੱਲੇ ਤੁਰ ਪਿਆ ਕਿ ਸੇਵਾ ਕਰਕੇ ਫਿੱਕੀਆਂ ਅਰਕਾਂ ਹੋ ਜਾਵਣ ਸ਼ਹਿਦੀਲੀਆਂ ਪਰ ਉੱਥੇ ਜਾ ਕੇ ਜਾਣਿਆ, ਕਿ ਵੱਡਿਆ ਅਤੇ ਸਿਆਣਿਆ ਕਿ ਕਿਸੇ ਪਕਾਈਆਂ ਦਾਲਾਂ ਪਈਆਂ ਕਿਸੇ ਰੋਟੀਆਂ ਵੇਲੀਆਂ ਦਿਸ ਰਹੀ ਏਹੋ ਝਾਕੀ ਏ, ਕਿ ਸੇਵਾ ਕੋਈ ਨਾ ਬਾਕੀ ਏ ਸਭ ਸੇਵਾਵਾਂ ਮੁਕਾ ਗਈਆਂ ਇਹ ਸਖੀਆਂ ਇਹ ਸਹੇਲੀਆਂ ਤੇ ਤੋਰ ਮੈਂ ਆਪਣੀ ਚਾਲ ਲਵਾਂ, ਤੇ ਹੋਰ ਸੇਵਾ ਕੋਈ ਭਾਲ ਲਵਾਂ ਇਸ ਥਾਵੇਂ ਤਾਂ ਕੰਮ ਕਾਰੋਂ ਸਭ ਹੋ ਗਈਆਂ ਨੇ ਵੇਹਲੀਆਂ ਇੰਝ ਸਾਰੀ ਸ਼ਾਮ ਹੈ ਬੀਤੀ ਜੀ, ਪਰ ਸੇਵਾ ਕੋਈ ਨਾ ਕੀਤੀ ਜੀ ਮੈਂ ਕਿਵੇਂ ਲੈ ਚੱਲਾਂ ਪੁਲ ਤੇ ਚਾਲਾਂ ਜੂਠੀਆਂ ਤੇ ਜ਼ਹਿਰੀਲੀਆਂ ਕਦਮ ਅਣਕਮਾਇਆਂ ਥੀਂ, ਮਨ ਕੋਲੋਂ ਲੁਕਾਇਆਂ ਥੀਂ ਸੱਤਰ ਗਜ ਦੀਆਂ ਵਾਟਾਂ ਬਣਜੂ ਸੜਕਾਂ ਸੌ ਸੌ ਮੀਲੀਆਂ ਇੰਝ ਪਾਣੀਆਂ ਕੰਢੇ ਬਹਿ ਗਏ, ਤੇ ਪੁਲ ਵੱਲ ਤੱਕਦੇ ਰਹਿ ਗਏ ਹੁਣ ਆਣ ਆਣ ਸਾਨੂੰ ਲੱਗਦੀਆਂ ਹਵਾਵ...