ਕਣੀਆਂ ਤੇ ਕਿਰਨਾਂ
ਕਣੀਆਂ ਪਈਆਂ ਕਣਕਾਂ ਉੱਪਰ ਕੜਕੇ ਦਿਲ ਤੇ ਅੰਬਰ ਕਮਰੇ ਦੇ ਵੱਲ ਕਦਮ ਵਧਾਏ ਘਰ ਦੇ ਪਹੁੰਚਾਂ ਅੰਦਰ। ਕੱਲਾ ਮੀਂਹ ਵਿਚ ਕਿਰਦੀਆਂ ਬੂੰਦਾਂ ਕਿੱਥੇ ਸਹਿ ਪਾਵਾਂਗਾ ਕਿਤੇ ਵੀ ਇੱਥੇ ਕੋਈ ਵੀ ਛਾਂ ਨਹੀਂ ਕਰ ਕੀ ਮੈਂ ਪਾਵਾਂਗਾ? ਕੱਲ ਵੀ ਕਿਸੇ ਨੂੰ ਕਹਿੰਦਿਆਂ ਸੁਣਿਆ ਕਿ ਅੱਜ ਬੱਦਲ ਆਉਣੇ ਕੋਲ ਆਏ ਤਾਂ ਕਿਉਂ ਡਰ ਲੱਗਿਆ ਕੋਠੇ ਆਏ ਪਰਾਹੁਣੇ ਕਿੰਝ ਹੈ ਕੁਦਰਤ ਕਿਣ-ਮਿਣ ਲਾਈ ਕਿੰਨੀਆਂ ਜਲ ਦੀਆਂ ਲੀਕਾਂ ਕਿੰਨੇ ਚਿਰ ਤੋਂ ਕੁਦਰਤ ਵਿੱਚੋਂ ਕਿਰਨਾਂ ਖੜ੍ਹਾ ਉਡੀਕਾਂ