ਝੱਲਿਆਂ ਦੀ ਸੰਗਤ
ਜੋ ਤਾਰਿਆਂ ਦੇ ਨਾਂ ਰੱਖਣ ਐਸੇ ਅਵੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਬੈਠ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਰਾਹ ਜਿਹੜੇ ਸੜਕਾਂ ਪੱਕੀਆਂ ਨਾ - ਜੋ ਨਦੀਆਂ ਤੇ ਪੁੱਲ ਨਹੀਂ ਜੋ ਲਾਲ ਜ਼ਮੀਨ ਤੇ ਸੁੱਟ ਤੁਰੇ, ਜਾਣਦੇ ਨੇ ਜੋ ਮੁੱਲ ਨਹੀਂ ਆਪਾਂ ਵੀ ਚਲੋ ਤੁਰੀਏ ਇਸ ਰਾਹ ਚੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਰੁਕ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਜੋ ਖੁੱਲੇ ਅੰਬਰਾਂ ਹੇਠਾਂ ਨਿਤ ਹੀ ਕਰਦੇ ਰਹਿੰਦੇ ਸੈਰਾਂ ਜੀ ਤੁਸੀਂ ਤਾਂ ਆਖੋ "ਗੈਰ ਨੇ ਲਗਦੇ", ਉਹ ਆਖਦੇ "ਖੈਰਾਂ ਜੀ" ਤਣੀਆਂ ਚੱਦਰਾਂ ਨਹੀਂ ਜੀ, ਅੱਡਿਆਂ ਪੱਲਿਆਂ ਦੀ ਹੀ ਸੰਗਤ ਵਿਚ ਕੁਝ ਚਿਰ ਰਹਿ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਜੋ ਗਾ ਰਹੇ ਪਾਬੰਦਤ ਸੁਰ ਤੇ ਵਾਹ ਰਹੇ ਅੱਖਰ ਗੁੰਮ ਚੁਕੇ ਜਿਸ ਫੁੱਲ ਤੁਸੀਂ ਅੱਕ ਆਖਿਆ, ਉਸ ਫਲ ਨੂੰ ਉਹ ਚੁੰਮ ਚੁਕੇ ਨਗਾਂ ਬਗੈਰ ਜੋ ਗਹਿਣੇ, ਉਨ੍ਹਾਂ ਛੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਵਸ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਤੁਸੀਂ ਪਹੀਏ ਦੌੜਨ ਵਾਲੇ ਹੋ, ਉਹ ਪੈਰ ਰਹੇ ਪਰ ਟਹਿਲ ਹੀ ਨੇ ਪਰ ਤਾਂ ਵੀ ਤੁਹਾਡੇ ਪੁੱਜਣ ਤੋਂ, ਪਹੁੰਚੇ ਪਹਿਲੋਂ ਪਹਿਲ ਹੀ ਨੇ ਸਹਿਜੇ ਵਗਦੇ ਪਾਣੀਆਂ ਵਰਗੇ ਠੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਵਹਿ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਆਪਾਂ ਲੱਭਿਆ ਪਰ ਸਾਨੂੰ ਤਾਂ ਦਿਸੀਆਂ ਕੋਈ ਵੀ ਪੈੜਾਂ ਨਹੀਂ ਇਹ ਕੈਸਾ ਹੈ ਸਾਗਰ ਜਿਸ ਦੇ ਉੱਤੇ...