ਹਨੇਰਾ ਵੇਖਿਆ, ਹਨੇਰਾ ਲਿਖਿਆ
ਹਨੇਰਾ ਵੇਖਿਆ, ਹਨੇਰਾ ਲਿਖਿਆ ਲੱਗੇ ਰਹੇ ਬਿਆਨਣ ਸੁਬ੍ਹਾ ਹੋਈ ਤਾਂ ਅੱਖ ਲੱਗ ਗਈ ਵੇਖ ਨਾ ਪਾਏ ਚਾਨਣ ਸੁੱਤੇ ਮਨ ਤੇ ਸੁੱਤੇ ਪੰਨੇ ਭੇਤ ਕਿਵੇਂ ਇਹ ਜਾਨਣ ਕਿ ਰੋਸ਼ਨ ਰੋਸ਼ਨ ਸੂਰਜ ਜਗ ਤੇ ਲੱਗੇ ਲਿਸ਼ਕਾਂ ਤਾਨਣ ਅੱਖਾਂ ਜੋ ਵੀ ਵੇਖਣ, ਜਾਨਣ ਛਾਨਣੀ ਲਾ ਕੇ ਛਾਨਣ ਧੁੰਦਾਂ ਪਾਰ ਸੰਸਾਰ ਨੇ ਕੋਈ ਇਹ ਗੱਲ ਕਿਵੇਂ ਪਛਾਨਣ ਹੋਵਣ ਕਿੰਝ ਅਜ਼ਾਦ ਨਿਗਾਹਾਂ ਮਨ ਦੇ ਖੁੱਲ੍ਹਣ ਬਾਨ੍ਹਣ ਕਿ ਕਾਲੇ ਸ਼ਾਹ ਹਨੇਰਿਆਂ ਵਿਚ ਵੀ ਖੋਜ ਲਈਏ ਅਸੀਂ ਚਾਨਣ