ਰਾਹੀ
ਕੁਝ ਵਿਛੜੇ ਰਾਹ ਦੇ ਰਾਹੀਆਂ ਨੇ ਮੰਗੀਆਂ ਕੁਝ ਗਵਾਹੀਆਂ ਨੇ ਭੇਜ ਦਿੱਤੀ ਫਿਰ ਪੰਜਿਆਂ ਵਿਚ ਛਾਪ ਕੋਈ ਰੰਗੀਆਂ ਸਿਆਹੀਆਂ ਨੇ ਬੱਦਲਾਂ ਨੂੰ ਫਿਰ ਲੋੜ ਹੈ ਅੱਜ ਕੋਈ ਮਾਰੇ ਤੀਰ, ਪਵਾਏ ਮੀਂਹ ਸੁੱਕੀ ਧਰਤ ਤੇ ਲੱਗ ਪਏ ਰਾਹੀ ਘਾਹ ਦੀਆਂ ਕਰਨ ਵਿਛਾਈਆਂ ਨੇ ਤਲਬ ਬੜੀ ਏ ਤਲਾਬ ਕਿਸੇ ਦੀ ਲੋੜੇ ਵਹਿਣ ਉਹ ਕਿਸ਼ਤੀਆਂ ਦਾ ਪਹਾੜਾਂ ਨੂੰ ਤਾਂ ਪੈ ਗਈ ਠੰਢ ਜਦ ਬਾਤ ਸੁਣਾਈ ਖਾਈਆਂ ਨੇ ਕੀ ਪਤਾ ਪਰ ਕਿਸੇ ਨੂੰ ਹੈ ਕਿ ਗੱਲਾਂ ਰੂਹ ਦੀਆਂ ਉਹੀ ਨੇ ਕੁਝ ਬੋਲਾਂ ਦੇ ਵਿਚ ਆਈਆਂ ਨੇ ਕੁਝ ਦਿਲ ਦੇ ਵਿਚ ਸਮਾਈਆਂ ਨੇ।