ਰਾਹੀ

ਕੁਝ ਵਿਛੜੇ ਰਾਹ ਦੇ ਰਾਹੀਆਂ ਨੇ
ਮੰਗੀਆਂ ਕੁਝ ਗਵਾਹੀਆਂ ਨੇ
ਭੇਜ ਦਿੱਤੀ ਫਿਰ ਪੰਜਿਆਂ ਵਿਚ
ਛਾਪ ਕੋਈ ਰੰਗੀਆਂ ਸਿਆਹੀਆਂ ਨੇ

ਬੱਦਲਾਂ ਨੂੰ ਫਿਰ ਲੋੜ ਹੈ ਅੱਜ
ਕੋਈ ਮਾਰੇ ਤੀਰ, ਪਵਾਏ ਮੀਂਹ
ਸੁੱਕੀ ਧਰਤ ਤੇ ਲੱਗ ਪਏ ਰਾਹੀ
ਘਾਹ ਦੀਆਂ ਕਰਨ ਵਿਛਾਈਆਂ ਨੇ

ਤਲਬ ਬੜੀ ਏ ਤਲਾਬ ਕਿਸੇ ਦੀ
ਲੋੜੇ ਵਹਿਣ ਉਹ ਕਿਸ਼ਤੀਆਂ ਦਾ
ਪਹਾੜਾਂ ਨੂੰ ਤਾਂ ਪੈ ਗਈ ਠੰਢ ਜਦ
ਬਾਤ ਸੁਣਾਈ ਖਾਈਆਂ ਨੇ

ਕੀ ਪ‍ਤਾ ਪਰ ਕਿਸੇ ਨੂੰ ਹੈ ਕਿ
ਗ‍ੱਲਾਂ ਰੂਹ ਦੀਆਂ ਉਹੀ ਨੇ
ਕੁਝ ਬੋਲਾਂ ਦੇ ਵਿਚ ਆਈਆਂ ਨੇ
ਕੁਝ ਦਿਲ ਦੇ ਵਿਚ ਸਮਾਈਆਂ ਨੇ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ