Posts

Showing posts from May, 2026

ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ

ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ ਕੋਈ ਬੂੰਦ ਵੀ ਫੜਕ ਰਹੀ ਇਸ ਪਲ ਨਹੀਂ ਸੁਰਤ ਦੇ ਰੁੱਖ ਦੇ ਉੱਤੇ ਪੱਤੇ ਖੜਕਣ ਨਾ ਸੁੱਕੇ ਸੀਨਿਆਂ ਵਿਚ ਹੁਣ ਕੋਈ ਵੀ ਤੜਫਣ ਨਾ ਵਲਵਲਿਆਂ ਦਾ ਦੇਸ ਹੈ ਰਹਿ ਗਿਆ ਉਸ ਗਰਾਂ ਅਸੀਂ ਤਾਂ ਆ ਗਏ ਸੁੰਨੇ ਪਿੰਡ ਵਿਚ ਬੜੇ ਪਰਾਂ ਕੀ ਏਹੋ ਮੇਰਾ ਰਾਹ ਹੈ, ਕਿ ਮੈਂ ਚੁੱਪ ਰਹਾਂ? ਕਿ ਛਾਵਾਂ ਨੂੰ ਨਾ ਲੱਭਾਂ, ਤੇ ਮੈਂ ਧੁੱਪ ਰਹਾਂ? ਸੁੱਕੇ ਪਏ ਨੇ ਨੈਣ, ਵਿਚ ਹੁਣ ਜਲ ਨਹੀਂ ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ