ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ
ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ
ਕੋਈ ਬੂੰਦ ਵੀ ਫੜਕ ਰਹੀ ਇਸ ਪਲ ਨਹੀਂ
ਸੁਰਤ ਦੇ ਰੁੱਖ ਦੇ ਉੱਤੇ ਪੱਤੇ ਖੜਕਣ ਨਾ
ਸੁੱਕੇ ਸੀਨਿਆਂ ਵਿਚ ਹੁਣ ਕੋਈ ਵੀ ਤੜਫਣ ਨਾ
ਵਲਵਲਿਆਂ ਦਾ ਦੇਸ ਹੈ ਰਹਿ ਗਿਆ ਉਸ ਗਰਾਂ
ਅਸੀਂ ਤਾਂ ਆ ਗਏ ਸੁੰਨੇ ਪਿੰਡ ਵਿਚ ਬੜੇ ਪਰਾਂ
ਕੀ ਏਹੋ ਮੇਰਾ ਰਾਹ ਹੈ, ਕਿ ਮੈਂ ਚੁੱਪ ਰਹਾਂ?
ਕਿ ਛਾਵਾਂ ਨੂੰ ਨਾ ਲੱਭਾਂ, ਤੇ ਮੈਂ ਧੁੱਪ ਰਹਾਂ?
ਸੁੱਕੇ ਪਏ ਨੇ ਨੈਣ, ਵਿਚ ਹੁਣ ਜਲ ਨਹੀਂ
ਅੰਦਰਲਿਆਂ ਸਾਗਰਾਂ ਵਿਚ ਕੋਈ ਛੱਲ ਨਹੀਂ
Comments
Post a Comment