ਲੱਗਦੈ ਸਾਵਣ ਆਇਆ ਏ!

ਚੜ੍ਹ ਗਿਆ ਦਿਨ ਤੇ ਲੰਘ ਗਈ ਰਾਤ,
ਮੈਂ ਵਿੱਚੋਂ ਬਾਰੀ ਮਾਰੀ ਝਾਤ,
ਚੰਗੀ ਹੋ ਰਹੀ ਸੀ ਬਰਸਾਤ,
ਕਿ ਲੱਗਦੈ ਸਾਵਣ ਆਇਆ ਏ!

ਸੁਗੰਧਾਂ ਸੁਹਣੀਆਂ ਉਸਨੇ ਜਾਈਆਂ,
ਨਦੀਆਂ ਸੜਕਾਂ ਉੱਪਰ ਆਈਆਂ,
ਪਾਣੀ ਵਿੱਚ ਥਿਰਕਦੀਆਂ ਪਰਛਾਈਆਂ,
ਲੱਗਦੈ ਸਾਵਣ ਆਇਆ ਏ!

ਲਿਸ਼ਕੀ ਬਿਜਲੀ, ਅੰਬਰ ਹਿੱਲਾ,
ਅੰਬ ਦਾ ਰੁੱਖ ਹੋ ਗਿਆ ਗਿੱਲਾ,
ਟਾਹਣਾ ਸਖ਼ਤ ਵੀ ਅੱਜ ਹੈ ਢਿੱਲਾ,
ਲੱਗਦੈ ਅੱਜ ਸਾਵਣ ਆਇਆ ਏ!

ਰੱਬ ਲੱਗਦੈ ਖੁਸ਼ ਹੋ ਗਿਐ ਉੱਤੇ,
ਪਾਣੀ ਵਿੱਚ ਤੈਰਦੇ ਕੁੱਤੇ,
ਪਰ ਕੁਝ ਲੋਕ ਹਾਲੇ ਵੀ ਸੁੱਤੇ,
ਕਿ ਲੱਗਦੈ ਸਾਵਣ ਆਇਆ ਏ

ਸੂਰਜ ਚਲ ਗਿਆ ਲੈ ਕੇ ਛੁੱਟੀ,
ਰੱਜ ਕੇ ਡੱਡੂਆਂ ਮੌਜ ਹੈ ਲੁੱਟੀ,
ਕਾਇਨਾਤ ਖਿੜੀ ਹੈ ਲੱਗਦੀ ਸਮੁੱਚੀ,
ਲੱਗਦੈ ਸਾਵਣ ਆਇਆ ਏ!

ਆਇਆ ਸਾਵਣ ਅੱਜ ਹੈ ਸੁੰਦਰ,
ਚੜ੍ਹ ਗਿਆ ਚਾਅ ਹੈ ਹੁੱਟੀ ਨਿੰਦਰ,
ਦੇਵਤਾ ਬਰਸ ਪਿਆ ਹੈ ਇੰਦਰ,
ਲੱਗਦੈ ਅੱਜ ਸਾਵਣ ਆਇਆ ਏ!


Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ