ਅਹਿਸਾਸ ਆਮ
ਜਿਹੜੇ ਅਹਿਸਾਸ ਦਾ ਕੋਈ ਵੀ ਨਾਮ ਨਹੀਂ ਹੁੰਦਾ
ਉਹੋ ਜਿਹਾ ਅਹਿਸਾਸ ਫਿਰ ਆਮ ਨਹੀਂ ਹੁੰਦਾ
ਐਸੀ ਛੱਲ ਉਠਦੀ ਹੈ ਦਿਲ ਵਿਚ ਕਈ ਵਾਰ
ਕਿ ਉਸ ਛੱਲ ਦਾ ਫਿਰ ਕੋਈ ਵਿਰਾਮ ਨਹੀਂ ਹੁੰਦਾ
ਹਕੀਕਤ ਹੀ ਸੁਪਨਿਆਂ ਜਿਹੀ ਲਗਣ ਲਗ ਪੈਂਦੀ ਹੈ
ਪਰ ਨੀਂਦ ਨਹੀਂ ਆਉਂਦੀ, ਅਰਾਮ ਨਹੀਂ ਹੁੰਦਾ
ਸਰੂਰ ਦਾ ਵੇਲਾ ਮੁੱਕਣ ਤੇ ਆਉਂਦਾ ਨਾ
ਉਹ ਦਿਨ੍ਹੇ ਨਹੀਂ ਹੁੰਦਾ, ਉਹ ਸ਼ਾਮ ਨਹੀਂ ਹੁੰਦਾ
ਕੱਲਿਆਂ ਤਾਂ ਮਨ ਬੋਲਣੋਂ ਚੁੱਪ ਹੁੰਦਾ ਨਹੀਂ
ਮੂਹਰੇ ਪਰ ਜ਼ਾਹਿਰ, ਸ਼ਰੇਆਮ ਨਹੀਂ ਹੁੰਦਾ
ਹੋਰ ਗੱਲਾਂ ਤੇ ਮਨ ਫਿਰ ਵੀ ਟਿਕ ਜਾਂਦਾ ਹੈ
ਪਰ ਦਿਲ ਦੇ ਰੋਗ ਦਾ ਇੰਤਜ਼ਾਮ ਨਹੀਂ ਹੁੰਦਾ
ਫਿਰ ਵੀ ਬਾਜ਼ੀ ਲਾਉਨੇ ਹਾਂ ਦਿਲਾਂ ਦੇ ਅਖਾੜੇ ਚ
ਭਾਵੇਂ ਪਤਾ ਏ ਕਿ ਜਿੱਤਣ ਦਾ ਇਨਾਮ ਨਹੀਂ ਹੁੰਦਾ
ਹਰ ਕਦਮ ਦੇ ਵਿਚ ਜਿਵੇਂ ਉਡਾਰੀ ਹੋ ਜਾਂਦੀ ਹੈ
ਬੱਸ ਰਾਹ ਹੀ ਹੁੰਦਾ ਹੈ, ਮੁਕਾਮ ਨਹੀਂ ਹੁੰਦਾ
Comments
Post a Comment