ਬਾਗ ਦਾ ਬਾਰਾਮਾਹਾ

ਚੇਤ ਨੂੰ ਚੇਤੇ ਕਰ ਬਾਗ ਅਸੀਂ ਲਾਇਆ ਇਕ
ਵਿਸਾਖ ਨੂੰ ਸਾਖ ਹਰੀ ਜੇਹੀ ਹੋ ਕੁਝ ਗਈ
ਜੇਠ ਦੀ ਠੇਠ ਜਿਹੀ ਤਪਸ਼ ਨੇ ਕਹਿਰ ਕੀਤਾ
ਹਾੜ ਦੀ ਆੜ ਚ ਹਸਰਤ ਹੀ ਬੁਝ ਗਈ

ਸਾਵਣ ਚ ਸੁੱਕੇ ਖਿੜਾਵਣ ਦਾ ਜਤਨ ਕੀਤਾ
ਭਾਦੋਂ ਵਿਸਮਾਦੋਂ ਕੁਝ ਖੁੰਝ ਲੈ ਗਈ
ਅੱਸੂ ਵੀ ਦੱਸੂ ਕਿ ਮੇਰਿਆਂ ਤਲਾਬਾਂ ਵਿੱਚੋਂ
ਕੱਤਕ ਚ ਬੱਤਕ ਦੀ ਕੋਈ ਚੁੰਝ ਲੈ ਗਈ

ਮੱਘਰ ਦੇ ਕੱਕਰ ਨੇ ਫਿਰ ਕੁਝ ਸੇਕ ਦਿੱਤਾ
ਪੋਹ ਨੂੰ ਜੋ ਹੋਇਆ ਉਹ ਕਮਾਲ ਸੀ
ਮਾਘ ਵਿਚ ਬਾਗ ਖਿੜਨ ਦੀ ਖਬਰ ਆਈ
ਫੱਗਣ ਚ ਲੱਗਣ ਲੱਗਾ ਮੁਖ ਤੇ ਜਮਾਲ ਸੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ