ਆਪਣਾ ਸਾਇਆ
ਮੈਨੂੰ ਮਾਤਾ ਜੀ ਨੇ ਛੱਤ ਤੇ ਭੇਜਿਆ,
ਲੀੜੇ ਸੁੱਕ ਗਏ, ਲ੍ਹਾਇਆ,
ਰਾਤੀਂ ਮੀਂਹ ਨਾਲ ਹੋਣ ਨਾ ਗਿੱਲੇ,
ਕਰ ਮਿਹਨਤ ਧੁੱਪ ਹੈ ਸੁਕਾਇਆ।
ਛੱਤ ਨੂੰ ਜਾਂਦਾ ਬੂਹਾ ਖੋਲਦਿਆਂ,
ਮੈਨੂੰ ਨੱਸਦੀ ਕਿਰਲੀ ਡਰਾਇਆ,
ਬਨੇਰੇ ਬੁਣਿਆ ਜਾਲ ਮੱਕੜੀ,
ਕੀ ਕਰਾਂ, ਹੱਥ ਉਹਤੇ ਹੀ ਆਇਆ।
ਨਾ ਸੈਰ, ਸਪਾਟਾ, ਸਭ ਚੁੱਪ, ਸੰਨਾਟਾ,
ਚੰਨ ਚੌੜਾ ਵੇਖ ਮੁਸਕਰਾਇਆ,
ਸਰਰਾਹਟ ਹੋਈ, ਅੰਬ ਦੇ ਪੱਤਿਆਂ ਵਿਚ,
ਮੇਰਾ ਦਿਲ ਉਦੋੰ ਪਾਟਣ ਨੂੰ ਆਇਆ।
ਥਿਰਕਦੇ ਨੇ ਦੋ-ਚਾਰ ਤਾਰਾਂ ਤੋਂ,
ਪਤਲੂਨਾਂ-ਝੱਗਿਆਂ, ਲ੍ਹਾਇਆ,
ਹੋਈ ਖੜਾਕ ਕੋਈ, ਹਿੱਲ ਗਿਆ ਅੰਦਰੋਂ,
ਆਵਾਜ਼ ਕੁੱਤੇ ਦੀ ਵੀ ਧਮਕਾਇਆ।
ਇੰਝ ਲੱਗਾ ਕੋਈ ਮੈਨੂੰ ਤੱਕਦਾ ਪਿਐ,
ਫਿਰ ਨਾਲ ਛੇਤੀ ਦੇ ਹੱਥ ਚਲਾਇਆ,
ਜੁਰਾਬਾਂ, ਕਮੀਜ਼ਾਂ, ਸਲਵਾਰਾਂ ਦਾ ਬਾਂਹ ਤੇ,
ਮਿੰਟ ਦੋ 'ਚ ਪਹਾੜ ਮੈਂ ਬਣਾਇਆ।
ਫਿਰ ਨਜ਼ਰ ਘੁਮਾਈ ਇੱਕ ਚਾਰ-ਚੁਫੇਰੇ,
ਅਕਸ ਪਰਛਾਵੇਂ-ਜਿਹੇ ਦਾ ਨਜ਼ਰ ਆਇਆ,
ਇੱਕ ਹੱਥ ਲੈ ਪਹਾੜ ਕੱਪੜਿਆਂ ਦਾ, ਨੱਠਿਆ,
ਹੱਥ ਦੂਜਾ ਹੇਠ ਦੰਦਾਂ, ਚਬਾਇਆ।
ਪਲਟਿਆ ਪਹਾੜ ਥੱਲੇ ਆਣ ਮੈਂ ਉਹ,
ਜੌਹਰ ਮਾਨੋ ਕੋਈ ਨਿਰਾਲਾ ਦਿਖਾਇਆ,
ਹੱਸ ਕੇ ਮਾਤਾ ਜੀ ਕਹਿਣ ਲੱਗੇ,
ਭਲਿਆ ਮਾਨਸਾ, ਬੂਹਾ ਖੁੱਲ੍ਹਾ ਈ ਛੱਡ ਆਇਆ!
ਦੱਸਾਂ ਕੀ ਉਸ ਤਜਰਬੇ ਦੇ ਬਾਰੇ,
ਸਾਰੀ ਰਾਤ ਜਿਸ ਰੱਖਿਆ ਜਗਾਇਆ,
ਨਹੀਂ ਜਾਣਦਾ, ਚੰਨ ਦੀ ਚਾਨਣੀ ਵਿੱਚ,
ਸ਼ਾਇਦ ਆਪਣਾ ਹੀ ਸੀ ਮੇਰਾ ਸਾਇਆ।
ਲੀੜੇ ਸੁੱਕ ਗਏ, ਲ੍ਹਾਇਆ,
ਰਾਤੀਂ ਮੀਂਹ ਨਾਲ ਹੋਣ ਨਾ ਗਿੱਲੇ,
ਕਰ ਮਿਹਨਤ ਧੁੱਪ ਹੈ ਸੁਕਾਇਆ।
ਛੱਤ ਨੂੰ ਜਾਂਦਾ ਬੂਹਾ ਖੋਲਦਿਆਂ,
ਮੈਨੂੰ ਨੱਸਦੀ ਕਿਰਲੀ ਡਰਾਇਆ,
ਬਨੇਰੇ ਬੁਣਿਆ ਜਾਲ ਮੱਕੜੀ,
ਕੀ ਕਰਾਂ, ਹੱਥ ਉਹਤੇ ਹੀ ਆਇਆ।
ਨਾ ਸੈਰ, ਸਪਾਟਾ, ਸਭ ਚੁੱਪ, ਸੰਨਾਟਾ,
ਚੰਨ ਚੌੜਾ ਵੇਖ ਮੁਸਕਰਾਇਆ,
ਸਰਰਾਹਟ ਹੋਈ, ਅੰਬ ਦੇ ਪੱਤਿਆਂ ਵਿਚ,
ਮੇਰਾ ਦਿਲ ਉਦੋੰ ਪਾਟਣ ਨੂੰ ਆਇਆ।
ਥਿਰਕਦੇ ਨੇ ਦੋ-ਚਾਰ ਤਾਰਾਂ ਤੋਂ,
ਪਤਲੂਨਾਂ-ਝੱਗਿਆਂ, ਲ੍ਹਾਇਆ,
ਹੋਈ ਖੜਾਕ ਕੋਈ, ਹਿੱਲ ਗਿਆ ਅੰਦਰੋਂ,
ਆਵਾਜ਼ ਕੁੱਤੇ ਦੀ ਵੀ ਧਮਕਾਇਆ।
ਇੰਝ ਲੱਗਾ ਕੋਈ ਮੈਨੂੰ ਤੱਕਦਾ ਪਿਐ,
ਫਿਰ ਨਾਲ ਛੇਤੀ ਦੇ ਹੱਥ ਚਲਾਇਆ,
ਜੁਰਾਬਾਂ, ਕਮੀਜ਼ਾਂ, ਸਲਵਾਰਾਂ ਦਾ ਬਾਂਹ ਤੇ,
ਮਿੰਟ ਦੋ 'ਚ ਪਹਾੜ ਮੈਂ ਬਣਾਇਆ।
ਫਿਰ ਨਜ਼ਰ ਘੁਮਾਈ ਇੱਕ ਚਾਰ-ਚੁਫੇਰੇ,
ਅਕਸ ਪਰਛਾਵੇਂ-ਜਿਹੇ ਦਾ ਨਜ਼ਰ ਆਇਆ,
ਇੱਕ ਹੱਥ ਲੈ ਪਹਾੜ ਕੱਪੜਿਆਂ ਦਾ, ਨੱਠਿਆ,
ਹੱਥ ਦੂਜਾ ਹੇਠ ਦੰਦਾਂ, ਚਬਾਇਆ।
ਪਲਟਿਆ ਪਹਾੜ ਥੱਲੇ ਆਣ ਮੈਂ ਉਹ,
ਜੌਹਰ ਮਾਨੋ ਕੋਈ ਨਿਰਾਲਾ ਦਿਖਾਇਆ,
ਹੱਸ ਕੇ ਮਾਤਾ ਜੀ ਕਹਿਣ ਲੱਗੇ,
ਭਲਿਆ ਮਾਨਸਾ, ਬੂਹਾ ਖੁੱਲ੍ਹਾ ਈ ਛੱਡ ਆਇਆ!
ਦੱਸਾਂ ਕੀ ਉਸ ਤਜਰਬੇ ਦੇ ਬਾਰੇ,
ਸਾਰੀ ਰਾਤ ਜਿਸ ਰੱਖਿਆ ਜਗਾਇਆ,
ਨਹੀਂ ਜਾਣਦਾ, ਚੰਨ ਦੀ ਚਾਨਣੀ ਵਿੱਚ,
ਸ਼ਾਇਦ ਆਪਣਾ ਹੀ ਸੀ ਮੇਰਾ ਸਾਇਆ।

Comments
Post a Comment