ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?
ਤੁਸੀਂ ਲੜ ਰਹੇ ਹੋ - ਚੀਖ ਮੇਰੇ ਘਰੋਂ ਕਿਉਂ ਆ ਰਹੀ ਹੈ?

ਮੇਰੇ ਘਰ ਮੰਦਰ ਤਾਂ ਰੋਸ਼ਨੀ ਤੋਂ ਬਣੇ ਸੀ
ਇਥੇ ਦੀਵੇ ਬਾਲਦੇ ਆ ਕੇ ਕਿੰਨੇ ਜਣੇ ਸੀ
"ਦੀਵੇ ਬੁਝਾ ਲਵੋ!" ਤੁਹਾਡੀ ਆਵਾਜ਼ ਆ ਰਹੀ ਹੈ
ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ?

ਇਹ ਸਰਹੱਦ ਮੇਰੇ ਘਰ ਵਿੱਚ ਖਿੱਚੋ ਨਾ
ਆਸੇ ਪਾਸੇ ਖਿੱਚ ਲਵੋ, ਪਰ ਵਿੱਚ ਖਿੱਚੋ ਨਾ
ਮੇਰੇ ਵਿਹੜੇ ਵਿੱਚੋਂ ਕੰਡਿਆਂ ਦੀ ਵਾੜ ਜਾ ਰਹੀ ਹੈ
ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ?

ਹੋਲੀ ਰੌਲਾ ਪਾਓ, ਮੇਰੇ ਬੱਚੇ ਡਰ ਰਹੇ ਨੇ
ਮਨ ਹੀ ਮਨ ਵਿੱਚ ਚੌਪਈ ਕਰ ਰਹੇ ਨੇ
ਤੁਹਾਡੀ ਗੋਲੀਬਾਰੀ ਉਹਨਾਂ ਦੀ ਸੁਰਤ ਖਿੰਡਾ ਰਹੀ ਹੈ
ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ?

Comments

Popular posts from this blog

ਅਹਿਸਾਸ ਆਮ

ਪੰਕਤੀਆਂ ਦੀ ਪੰਗਤ