ਪੰਕਤੀਆਂ ਦੀ ਪੰਗਤ

ਆਪਾਂ ਬਹਿਣਾ ਸੱਜਣੋ
ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ
ਜਿੱਥੇ ਜਾ ਕੇ ਖਿਆਲ ਸਾਡੇ ਵੀ
ਆ ਜਾਂਦੇ ਨੇ ਰੰਗਤ ਵਿਚ

ਸੁਆਦ ਬੜੇ ਹੀ ਵੱਖਰੇ ਉਨ੍ਹਾਂ
ਦਾਲਾਂ ਦੇ, ਪਰਸ਼ਾਦਾਂ ਦੇ
ਵਰਤ ਰਹੇ ਨੇ ਲੰਗਰ ਵੇਖੋ
ਰਾਗਾਂ ਦੇ, ਵਿਸਮਾਦਾਂ ਦੇ
ਆਮਦ ਦੀ ਕੜਛੀ ਵਰਤਾਵੇ
ਅਸ਼ਕ-ਹੁਲਾਰੇ ਸੰਗਤ ਵਿਚ
ਆਪਾਂ ਬਹਿਣਾ ਸੱਜਣੋ ਉਨ੍ਹਾਂ
ਪੰਕਤੀਆਂ ਦੀ ਪੰਗਤ ਵਿਚ

ਖੀਰ ਕੋਈ ਵਰਤਾ ਰਿਹਾ ਏ
ਅੱਖਰਾਂ ਵਾਲੀ, ਰੂਹ ਦੇ ਨਾਲ
ਚਖਣ ਵਾਲੇ ਤਰਦੇ ਜਾਂਦੇ
ਖੀਵੀ ਜੀ ਦੀ ਛੂਹ ਦੇ ਨਾਲ
ਇਸ ਦਰਬਾਰੇ ਨਾਨਕ ਨੇ,
ਫਿਰ ਸਮਾਉਣਾ ਅੰਗਦ ਵਿਚ
ਆਪਾਂ ਬਹਿਣਾ ਸੱਜਣੋ ਉਨ੍ਹਾਂ
ਪੰਕਤੀਆਂ ਦੀ ਪੰਗਤ ਵਿਚ

ਜਿੱਥੇ ਜਾ ਕੇ ਖਿਆਲ ਸਾਡੇ ਵੀ
ਆ ਜਾਂਦੇ ਨੇ ਰੰਗਤ ਵਿਚ
ਆਪਾਂ ਬਹਿਣਾ ਸੱਜਣੋ ਉਨ੍ਹਾਂ
ਪੰਕਤੀਆਂ ਦੀ ਪੰਗਤ ਵਿਚ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?