ਤਾਂਹ ਹੀ ਵੱਲ
ਅੱਜ ਬਾਹਰ ਆ ਕੇ ਕਮਰੇ ਤੋਂ
ਮੈਂ ਉਪਰ ਵੱਲ ਨੂੰ ਤਕਿਆ ਹੈ,
ਬੱਦਲ-ਬੱਦਲ ਛਾਏ ਨੇ ਕੁਝ,
ਰਾਹ ਅੰਬਰ ਦਾ ਢੱਕਿਆ ਹੈ।
ਉੰਝ ਤੇ ਠੰਢਕ ਹਵਾ ਚ ਹੈ,
ਪਰ ਲਗਦੇ ਸਭ ਉਦਾਸ ਨੇ ਜੀ
ਧਰਤੀ-ਅੰਬਰ ਬਹਿ ਕੇ 'ਕੱਠੇ,
ਵਿਚਾਰ ਰਹੇ ਇਤਿਹਾਸ ਨੇ ਜੀ।
ਉਂਞ ਤੇ ਜਾਪਦੀ ਸ਼ਾਂਤੀ ਹੈ,
ਪਰ ਸੁਣਨ ਵਾਲੇ ਨੇ ਸੁਣ ਸਕਦੇ,
ਹਵਾ ਚ ਰਲੀਆਂ ਚੀਖਾਂ ਨੂੰ,
ਭੁਲਾ ਨਹੀਂ ਉਹ ਹੁਣ ਸਕਦੇ।
ਇੰਞ ਲਗਦੈ ਮੀਂਹ ਦੇ ਬੱਦਲਾਂ ਵਿਚ
ਹੰਝੂ ਰਲ ਕੇ ਆਉਂਦੇ ਨੇ,
ਪਰ ਬਰਸਣੇ ਨਹੀਂ, ਇਹ ਭਾਰੇ ਹੋ ਹੋ,
ਤਾਂਹ ਹੀ ਵੱਲ ਨੂੰ ਜਾਉਂਦੇ ਨੇ।

Comments
Post a Comment