ਹੋਰ ਦੇਸ ਦੇ ਸੁਪਨੇ

ਕਦੇ ਕਦਾਈਂ,
ਇੰਜ ਹੀ ਖੜ੍ਹਿਆਂ,
ਕੋਲ ਬਨੇਰੇ ਦੇ;
ਧੁੰਦਲਾ-ਧੁੰਦਲਾ,
ਸਭ ਸਮਾ ਜਾਏ,
ਵਿੱਚ ਹਨੇਰੇ ਦੇ।

ਅੱਖਾਂ ਖੁੱਲ੍ਹੀਆਂ,
ਬੁੱਲ੍ਹ ਵੀ ਵੱਖਰੇ,
ਚਿਹਰੇ ਮੇਰੇ ਦੇ;
ਸੁਰਤ ਛਿਪੀ ਪਰ,
ਰਸਨਾ ਤੱਕਦੀ,
ਬਿਆਨ ਬਥੇਰੇ ਦੇ।

ਖਡ਼੍ਹਿਆਂ-ਖਡ਼੍ਹਿਆਂ,
ਕਰ ਕੁਦਰਤ ਦੇ,
ਦਰਸ਼ਨ ਸਿਹਰੇ ਦੇ;
ਮਾਣ ਸੁਗੰਧੀਆਂ,
ਖਿੜ ਜਾਵਣ ਚਿੰਨ੍ਹ,
ਦਿਲ ਉਕੇਰੇ ਦੇ।

ਖੜ੍ਹੇ-ਖੜ੍ਹੇ ਇੰਞ,
ਆਮ ਦਿਨਾਂ ਵਾਂਗ,
ਵਿਚ ਬਸੇਰੇ ਦੇ;
ਝੂਟੇ ਆਵਣ,
ਸੁਪਨੇ ਆਵਣ,
ਦੇਸ ਉਹ ਤੇਰੇ ਤੇ।



Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ