ਖਿੜਨ ਦਾ ਭੇਤ

ਅਸਾਂ ਫੁੱਲ ਖਿੜੇ ਨੂੰ ਖਿੜਨ ਦਾ ਭੇਤ ਪੁੱਛਿਆ
ਉਸ ਦੱਸਿਆ ਮੈਂ ਉੱਗਿਆ ਸੀ ਚੜ੍ਹਦੇ ਸੂਰਜ ਨਾਲ
ਅਸਾਂ ਕਿਹਾ ਹੱਛਾ, ਤੇ ਨਾਮ ਬਾਣੀ ਵਾਲਾ ਹੈਂ
ਅਰਦਾਸ ਵਾਲਾ ਹੈਂ ਪਿਆਰਾ ਜੀਅ
ਉਸ ਕਿਹਾ ਹਾਂ, ਤੇ ਚੁੱਪ ਹੋ ਗਿਆ।
ਧੁੱਪ ਚੜ੍ਹੀ, ਫਿਰ ਮੀਂਹ ਪਿਆ
ਕੁਝ ਪੱਤੀਆਂ ਵੀ ਟੁੱਟ ਗਈਆਂ
ਪਰ ਕੁਝ ਦਿਨ ਮਗਰੋਂ ਫਿਰ ਦਿਸਿਆ ਖਿੜਿਆ ਦਾ ਖਿੜਿਆ।
ਫਿਰ ਲੱਗੀ ਪਤਾ ਸਮੁੱਚੀ ਗੱਲ:
ਕੁਝ ਝੱਖੜ ਕੁਝ ਰੂਹਾਨੀ ਤ੍ਰੇਲ
ਕਿ ਅਰਦਾਸ ਤੇ ਉੱਦਮ ਦਾ ਸੁਮੇਲ
ਹੈ ਸੁਹਣੇ ਫੁੱਲ ਦੇ ਖਿੜਨ ਦਾ ਭੇਤ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ