ਤੱਕਣਾ ਤੇ ਤੁਰਣਾ
ਤੱਕਣਾ ਤੇ ਤੁਰਣਾ
ਰੁਕਣਾ ਤੇ ਮੁੜਣਾ
ਉਹ ਕਰਦਾ ਹੀ ਰਿਹਾ
ਉਹ ਕਰਦਾ ਹੀ ਰਿਹਾ
ਤਪਣਾ ਤੇ ਕੱਕਰ
ਮੌਸਮ ਦੇ ਝੱਖੜ
ਉਹ ਜਰਦਾ ਹੀ ਰਿਹਾ
ਉਹ ਜਰਦਾ ਹੀ ਰਿਹਾ
ਕਦੇ ਸੰਗ ਕਦੇ ਕੱਲੇ
ਕਦੇ ਆਰੇ ਦੇ ਥੱਲੇ
ਉਹ ਮਰਦਾ ਹੀ ਰਿਹਾ
ਉਹ ਮਰਦਾ ਹੀ ਰਿਹਾ
ਪਰ ਪਿਆਰਾਂ ਦੇ ਨਾਲ
ਤੇ ਡਾਰਾਂ ਦੇ ਨਾਲ
ਉਹ ਚੜ੍ਹਦਾ ਹੀ ਰਿਹਾ
ਉਹ ਚੜ੍ਹਦਾ ਹੀ ਰਿਹਾ

Comments
Post a Comment