ਜੁੜੀਆਂ ਕਿਉਂ ਨਹੀਂ ਤੰਦਾਂ Get link Facebook X Pinterest Email Other Apps - November 20, 2022 ਬੂਹੇ ਆ ਕੇ ਕਿਸੇ ਦੇ ਕਹੇ ਤੇ ਚੁੱਕ ਲਿਆ ਉਸ ਨੇ ਸੰਦਾਂ ਆਖੇ ਲਗ ਕੇ ਰਾਤ ਕਿਸੇ ਨੂੰ ਰੰਗ ਗਿਆ ਆ ਕੇ ਕੰਧਾਂ ਜਿਸ ਨੇ ਰੰਗਿਆ ਕੀ ਉਸ ਪੜ੍ਹਿਆ ਕਿ ਉਸ ਬਾਰੇ ਲਿਖਿਆ ਕਿਸਨੇ ਕਿਹਾ ਕਿਸਨੇ ਸੁਣਿਆ ਜੁੜੀਆਂ ਕਿਉਂ ਨਹੀਂ ਤੰਦਾਂ Get link Facebook X Pinterest Email Other Apps Comments
ਅਹਿਸਾਸ ਆਮ - May 09, 2025 ਜਿਹੜੇ ਅਹਿਸਾਸ ਦਾ ਕੋਈ ਵੀ ਨਾਮ ਨਹੀਂ ਹੁੰਦਾ ਉਹੋ ਜਿਹਾ ਅਹਿਸਾਸ ਫਿਰ ਆਮ ਨਹੀਂ ਹੁੰਦਾ ਐਸੀ ਛੱਲ ਉਠਦੀ ਹੈ ਦਿਲ ਵਿਚ ਕਈ ਵਾਰ ਕਿ ਉਸ ਛੱਲ ਦਾ ਫਿਰ ਕੋਈ ਵਿਰਾਮ ਨਹੀਂ ਹੁੰਦਾ ਹਕੀਕਤ ਹੀ ਸੁਪਨਿਆਂ ਜਿਹੀ ਲਗਣ ਲਗ ਪੈਂਦੀ ਹੈ ਪਰ ਨੀਂਦ ਨਹੀਂ ਆਉਂਦੀ, ਅਰਾਮ ਨਹੀਂ ਹੁੰਦਾ ਸਰੂਰ ਦਾ ਵੇਲਾ ਮੁੱਕਣ ਤੇ ਆਉਂਦਾ ਨਾ ਉਹ ਦਿਨ੍ਹੇ ਨਹੀਂ ਹੁੰਦਾ, ਉਹ ਸ਼ਾਮ ਨਹੀਂ ਹੁੰਦਾ ਕੱਲਿਆਂ ਤਾਂ ਮਨ ਬੋਲਣੋਂ ਚੁੱਪ ਹੁੰਦਾ ਨਹੀਂ ਮੂਹਰੇ ਪਰ ਜ਼ਾਹਿਰ, ਸ਼ਰੇਆਮ ਨਹੀਂ ਹੁੰਦਾ ਹੋਰ ਗੱਲਾਂ ਤੇ ਮਨ ਫਿਰ ਵੀ ਟਿਕ ਜਾਂਦਾ ਹੈ ਪਰ ਦਿਲ ਦੇ ਰੋਗ ਦਾ ਇੰਤਜ਼ਾਮ ਨਹੀਂ ਹੁੰਦਾ ਫਿਰ ਵੀ ਬਾਜ਼ੀ ਲਾਉਨੇ ਹਾਂ ਦਿਲਾਂ ਦੇ ਅਖਾੜੇ ਚ ਭਾਵੇਂ ਪਤਾ ਏ ਕਿ ਜਿੱਤਣ ਦਾ ਇਨਾਮ ਨਹੀਂ ਹੁੰਦਾ ਹਰ ਕਦਮ ਦੇ ਵਿਚ ਜਿਵੇਂ ਉਡਾਰੀ ਹੋ ਜਾਂਦੀ ਹੈ ਬੱਸ ਰਾਹ ਹੀ ਹੁੰਦਾ ਹੈ, ਮੁਕਾਮ ਨਹੀਂ ਹੁੰਦਾ ਪੜ੍ਹੋ >>
ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ? - May 09, 2025 ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ? ਤੁਸੀਂ ਲੜ ਰਹੇ ਹੋ - ਚੀਖ ਮੇਰੇ ਘਰੋਂ ਕਿਉਂ ਆ ਰਹੀ ਹੈ? ਮੇਰੇ ਘਰ ਮੰਦਰ ਤਾਂ ਰੋਸ਼ਨੀ ਤੋਂ ਬਣੇ ਸੀ ਇਥੇ ਦੀਵੇ ਬਾਲਦੇ ਆ ਕੇ ਕਿੰਨੇ ਜਣੇ ਸੀ "ਦੀਵੇ ਬੁਝਾ ਲਵੋ!" ਤੁਹਾਡੀ ਆਵਾਜ਼ ਆ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਇਹ ਸਰਹੱਦ ਮੇਰੇ ਘਰ ਵਿੱਚ ਖਿੱਚੋ ਨਾ ਆਸੇ ਪਾਸੇ ਖਿੱਚ ਲਵੋ, ਪਰ ਵਿੱਚ ਖਿੱਚੋ ਨਾ ਮੇਰੇ ਵਿਹੜੇ ਵਿੱਚੋਂ ਕੰਡਿਆਂ ਦੀ ਵਾੜ ਜਾ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਹੋਲੀ ਰੌਲਾ ਪਾਓ, ਮੇਰੇ ਬੱਚੇ ਡਰ ਰਹੇ ਨੇ ਮਨ ਹੀ ਮਨ ਵਿੱਚ ਚੌਪਈ ਕਰ ਰਹੇ ਨੇ ਤੁਹਾਡੀ ਗੋਲੀਬਾਰੀ ਉਹਨਾਂ ਦੀ ਸੁਰਤ ਖਿੰਡਾ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਪੜ੍ਹੋ >>
ਪੰਕਤੀਆਂ ਦੀ ਪੰਗਤ - May 07, 2025 ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਜਿੱਥੇ ਜਾ ਕੇ ਖਿਆਲ ਸਾਡੇ ਵੀ ਆ ਜਾਂਦੇ ਨੇ ਰੰਗਤ ਵਿਚ ਸੁਆਦ ਬੜੇ ਹੀ ਵੱਖਰੇ ਉਨ੍ਹਾਂ ਦਾਲਾਂ ਦੇ, ਪਰਸ਼ਾਦਾਂ ਦੇ ਵਰਤ ਰਹੇ ਨੇ ਲੰਗਰ ਵੇਖੋ ਰਾਗਾਂ ਦੇ, ਵਿਸਮਾਦਾਂ ਦੇ ਆਮਦ ਦੀ ਕੜਛੀ ਵਰਤਾਵੇ ਅਸ਼ਕ-ਹੁਲਾਰੇ ਸੰਗਤ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਖੀਰ ਕੋਈ ਵਰਤਾ ਰਿਹਾ ਏ ਅੱਖਰਾਂ ਵਾਲੀ, ਰੂਹ ਦੇ ਨਾਲ ਚਖਣ ਵਾਲੇ ਤਰਦੇ ਜਾਂਦੇ ਖੀਵੀ ਜੀ ਦੀ ਛੂਹ ਦੇ ਨਾਲ ਇਸ ਦਰਬਾਰੇ ਨਾਨਕ ਨੇ, ਫਿਰ ਸਮਾਉਣਾ ਅੰਗਦ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਜਿੱਥੇ ਜਾ ਕੇ ਖਿਆਲ ਸਾਡੇ ਵੀ ਆ ਜਾਂਦੇ ਨੇ ਰੰਗਤ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਪੜ੍ਹੋ >>
Comments
Post a Comment