ਇਹ ਸਰੋਵਰ ਤਾਂ ਸ਼ਾਇਦ ਮੇਰੇ, ਨੈਣਾਂ ਦਾ ਜਲ ਹੀ ਹੈ

ਵਿਗਾਸ ਅਤੇ ਵੈਰਾਗ ਵੇਖੋ, ਵਾਪਰ ਰਿਹਾ ਇਸ ਪਲ ਹੀ ਹੈ
ਇਹ ਸਰੋਵਰ ਤਾਂ ਸ਼ਾਇਦ ਮੇਰੇ, ਨੈਣਾਂ ਦਾ ਜਲ ਹੀ ਹੈ

ਇਹ ਤੀਰਥ ਹੈ ਕਿ ਤਖਤ ਹੈ - ਕਿ ਦੋਵੇਂ ਇੱਕੋ ਹੀ ਵਕਤ ਹੈ
ਕਿ ਦੋਹਾਂ ਦਾ ਸੰਜੋਗ ਹੈ ਇਹ, ਅਸਥਾਨ ਕੋਈ ਅਬਿਚਲ ਹੀ ਹੈ

ਦਿਲ-ਡੂੰਘਾਈ ਚ ਰੀਝ ਬੋਈਏ - ਇਸ ਜਲ ਦੇ ਵਿਚ ਕੋਈ ਬੀਜ ਬੋਈਏ
ਕਿ ਰੁੱਸਣ ਨਾ ਕਿ ਬੁੱਸਣ ਨਾ, ਖੜ੍ਹੇ ਪਾਣੀਆਂ ਦਾ ਹੱਲ ਕੀ ਹੈ

ਜਦ ਜਦ ਇੱਥੇ ਦੇਗ ਵਰਤੇ - ਮੇਰੇ ਮਨ ਦੇ ਵਿਚ ਕੋਈ ਵੇਗ ਵਰਤੇ
ਤੇ ਵੇਗ ਇਹ, ਵਹਾਅ ਇਹ, ਜਾ ਰਿਹਾ ਉਸ ਵੱਲ ਹੀ ਹੈ

ਹੁਣ ਕੀ ਹੈ ਰਾਗ ਕੀ ਹੈ ਤਾਲ ਕੀ ਹੈ ਸਮਾਂ ਕੀ ਹੈ ਚਾਲ
ਹੁਣ ਅੱਜ ਹੀ ਹੈ ਤੇ ਕੱਲ ਹੀ ਹੈ ਜੋ ਵੀ ਹੈ ਇਸ ਪੱਲ ਹੀ ਹੈ

ਮੈਂ ਕੀ ਰੋਵਾਂ ਤੇ ਕੀ ਹੱਸਾਂ - ਛੱਡੇ ਪਰਾਂ ਮੈਂ ਕੀ ਦੱਸਾਂ
ਸ਼ਬਦਾਂ ਦੇ ਵਿਚ ਆਉਂਦੀ ਨਹੀਂ ਉੱਚੀ ਜਿਹੀ ਕੋਈ ਗੱਲ ਹੀ ਹੈ

ਵਿਗਾਸ ਅਤੇ ਵੈਰਾਗ ਵੇਖੋ, ਵਾਪਰ ਗਿਆ ਇਸ ਪਲ ਹੀ ਹੈ
ਇਹ ਸਰੋਵਰ ਤਾਂ ਸ਼ਾਇਦ ਮੇਰੇ, ਨੈਣਾਂ ਦਾ ਜਲ ਹੀ ਹੈ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ