ਪੈਰ ਤੇ ਲਹਿਰ

ਮੈਂ ਪੈਰਾਂ ਨੂੰ ਵੇਖਾਂ ਤੇ ਲਹਿਰਾਂ ਨੂੰ ਵੇਖਾਂ
ਤੇ ਪਿੰਡ ਜੋ ਬਣ ਗਏ ਸ਼ਹਿਰਾਂ ਨੂੰ ਵੇਖਾਂ

ਮਲੂਕ ਪੈਰ ਹੁਣ ਝੁਰੀਆਂ ਚ ਖੋ ਗਏ
ਅੱਖਾਂ ਦੇ ਚਾਨਣ ਧੁੰਦਲੇ ਜਿਹੇ ਹੋ ਗਏ

ਪਿੰਡ ਤਾਂ ਹੁਣ ਅਤੀਤ ਦੀ ਗੱਲ ਨੇ
ਲੁਕੋ ਲਏ ਕਿਤੇ ਸਮੇਂ ਦੀ ਛੱਲ ਨੇ

ਹੁਣ ਸਾਗਰ ਦੇ ਕੰਢੇ ਨੇ ਸ਼ਹਿਰੀ ਨਿਆਣੇ
ਕਦ ਹੋਏ ਵੱਡੇ, ਤੇ ਕਦ ਹੋਏ ਸਿਆਣੇ

ਮੇਰੇ ਬਿਰਧ ਪੈਰ ਹੁਣ ਰੁਕ-ਰੁਕ ਚਲਦੇ
ਬੁੱਢੇ ਬਿਰਖ ਗਵਾਹ ਇਸ ਗੱਲ ਦੇ

ਪਰ ਇਹ ਲਹਿਰਾਂ ਦੇ ਜ਼ੋਰ ਤਾਂ ਹਾਲੇ ਵੀ ਓਨੇ
ਇਹ ਛੂਹ ਕੇ ਆਈਆਂ ਨੇ ਸਦੀਆਂ ਦਾ ਕੋਨੇ

ਇਸ ਸਾਗਰ ਚ ਮਿਲਦੀਆਂ ਨਹਿਰਾਂ ਨੂੰ ਵੇਖਾਂ
ਮੈਂ ਪੈਰਾਂ ਨੂੰ ਵੇਖਾਂ ਤੇ ਲਹਿਰਾਂ ਨੂੰ ਵੇਖਾਂ
ਤੇ ਪਿੰਡ ਜੋ ਬਣ ਗਏ ਸ਼ਹਿਰਾਂ ਨੂੰ ਵੇਖਾਂ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ