ਸਭ ਚੜ੍ਹਦੀ ਕਲਾ ਚ ਹੈ!

ਪਿੰਡ ਡੁੱਬ ਗਏ ਨੇ
ਖੇਤ ਰੁੜ੍ਹ ਗਏ ਨੇ
ਰਾਸ਼ਨ ਮੁੱਕ ਗਏ ਨੇ
ਹੱਥ ਜੁੜ ਗਏ ਨੇ
ਪਰ ਸਭ ਚੜ੍ਹਦੀ ਕਲਾ ਚ ਹੈ!

ਬੰਨ ਫੱਟ ਗਏ ਨੇ
ਟਰੈਕਟਰ ਬਹਿ ਗਏ ਨੇ
ਕੰਧਾਂ ਢਹਿ ਗਈਆਂ ਨੇ
ਪਸ਼ੂ ਵਹਿ ਗਏ ਨੇ
ਪਰ ਸਭ ਚੜ੍ਹਦੀ ਕਲਾ ਚ ਹੈ!

ਅਸੀਂ ਭੁੱਖੇ ਭਾਣੇ ਆਂ
ਅਸੀਂ ਭਿੱਜੇ ਬਾਣੇ ਆਂ
ਤਾਂ ਵੀ ਹੱਸ ਹੀ ਰਹੇ ਆਂ
ਬਾਣੀ ਪੜ੍ਹੀ ਜਾਨੇ ਆਂ
ਤੇ ਸਭ ਚੜ੍ਹਦੀ ਕਲਾ ਚ ਹੈ!

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ