ਬਾਰਾਂ ਲਟਕਣ, ਇਕ ਟਿੱਕਾ

ਬਾਰਾਂ ਲਟਕਣ, ਇਕ ਟਿੱਕਾ
ਉੱਪਰ ਨੇ ਕੁਝ ਵਾਕ
ਇਸ ਬਸਤ ਦੀ ਛਾਵੇਂ ਕੱਲ ਨੂੰ
ਹੋਣਾ ਹੈ ਕੋਈ ਸਾਕ

ਰਾਗਾਂ ਦੇ ਗੁਲਦਸਤੇ ਸਜਣੇ
ਤਾਲਾਂ ਡੋਰੀਂ ਬੰਨ੍ਹ
ਪਿਛਲੇ ਪਹਿਰ ਬਰਾਤ ਨੇ ਆਉਣਾ
ਤੱਕਦੇ ਹੋਣੇ ਚੰਨ

ਸ਼ਬਦ ਸ਼ਰਣ ਆਪਾਂ ਵੀ ਬਹਿਣਾ
ਅੱਖਰ ਆਲ੍ਹਣੇ ਪਾ
ਇੱਥੇ ਗਾ ਕੇ ਸੂਹੀ ਗੀਤ
ਨਿੱਬੜਗੇ ਵਿਆਹ

ਜਦ ਰਾਤ ਡੋਲੀਆਂ ਤੁਰਨੀਆਂ
ਇਹ ਬਦਲਣ ਫਿਰ ਪੁਸ਼ਾਕ
ਬਾਰਾਂ ਲਟਕਣ, ਇਕ ਟਿੱਕਾ
ਹੇਠ ਲਿਖੇ ਕੁਝ ਵਾਕ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ