ਸੱਚ

ਕਿਤੇ ਕਮਲ ਹੈ ਚਿੱਕੜ 'ਚ ਉਗਦਾ ਜੀ,
'ਤੇ ਕਿਤੇ ਕੁੱਕੜ ਹੈ ਦਾਣਾ ਚੁਗਦਾ ਜੀ।

ਕਿਤੇ ਕਰੋੜਪਤੀ ਨਾ ਵਸਦਾ ਜੀ,
'ਤੇ ਕਿਤੇ ਰੋੰਦਾ ਜੁਆਕ ਵੀ ਹੱਸਦਾ ਜੀ।

ਕਿਤੇ ਹਵਾ ਹੀ ਕਿਸ਼ਤੀ ਵਹਾਉੰਦੀ ਜੀ,
'ਤੇ ਕਿਤੇ ਚਾਬੀ ਹੀ ਮੇਚ ਨਾ ਆਉੰਦੀ ਜੀ।

ਕਿਤੇ ਹਨੇਰੇ ਦਾ ਚੱਕਰ ਹੈ ਵਹਿੰਦਾ ਜੀ,
'ਤੇ ਕਿਤੇ ਸੂਰਜ ਹੀ ਚੜ੍ਹਿਆ ਰਹਿੰਦਾ ਜੀ।

ਕਿਤੇ ਬੂੰਦ ਇਕ ਰੰਗ ਪਈ ਭਰਦੀ ਜੀ,
'ਤੇ ਕਿਤੇ ਹਰੀ ਧਰਤ ਵੀ ਉਜੜਦੀ ਜੀ।

ਕਿਤੇ ਬੱਦਲ ਨੇ ਕਾਲੇ ਗੱਜਦੇ ਜੀ,
'ਤੇ ਕਿਤੋੰ ਹਵਾ ਦੇ ਝੋਕੇ ਵੀ ਭੱਜਦੇ ਜੀ।

ਕਿਸੇ ਉੱਤੇ ਛੱਤ ਮਿਹਰਬਾਨ ਹੈ ਜੀ,
'ਤੇ ਕਿਸੇ ਦਾ ਖੁੱਲਾ ਅਸਮਾਨ ਹੈ ਜੀ।

ਕਿਤੇ ਭੁੱਖਾ ਹੈ ਪਿਆ ਢਿੱਡ ਘੁੱਟਦਾ ਜੀ,
'ਤੇ ਕਿਤੇ ਪੰਨੇ ਕੋਈ ਭਰ-ਭਰ ਸੁੱਟਦਾ ਜੀ।

ਕਿਤੇ ਵੇਖੇ ਵੱਲ ਤੇਰੇ ਕੋਈ ਪਲੱਟ ਨਹੀਂ,
'ਤੇ ਕਿਤੇ ਛੱਡੇ ਤੇਰੇ ਨਾਮ ਦੀ ਕੋਈ ਰੱਟ ਨਹੀਂ।

ਤੂੰ ਬਦਲਾਵ ਨੂੰ ਲਾਉੰਦਾ ਹੈੰ ਝੱਟ ਨਹੀਂ,
ਸੱਚ, ਰੱਬਾ! ਤੂੰ ਵੀ ਕੁਝ ਘੱਟ ਨਹੀਂ।


Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ