ਖੋਜੀ

ਕਿਸੇ ਦੂਰ ਦੀ ਮੰਜ਼ਲ ਦੀ ਖੋਜ ਵਿਚ ਸੀ
ਮੈਨੂੰ ਪੰਛੀ ਜੋ ਦਿਸਿਆ ਮੌਜ ਵਿਚ ਸੀ
ਨਾ ਸਾਥੀ ਨਾ ਬੇਲੀ ਨਾ ਝੁੰਡ ਕੋਈ ਉਸਦਾ
ਕਮਲਾ ਆਪਣੇ ਹੀ ਆਪ ਦੀ ਜਿਵੇੰ ਫੌਜ ਵਿਚ ਸੀ

ਰੁੱਖ ਅੰਬ ਦੀ ਇਕ ਟਾਹਣੀ ਤੇ ਸਜਿਆ ਸੀ ਉਹ
ਜੋ ਟਾਹਣੀ ਬੇਮੌਸਮੀ ਦੀ ਸੋਜ ਵਿਚ ਸੀ
ਪਰ ਬਸੰਤ ਕੋਈ ਪੰਛੀ ਦੇ ਪੰਜਿਆਂ ਚ ਦਿਸੀ
ਉਹਦੀ ਚੁੰਝ ਉਹਦੀ ਅੱਖ ਜ਼ਰਾ ਚੋਜ ਵਿਚ ਸੀ

ਕਿਸੇ ਗਹਿਰੀ ਧੁਨੀ ਵਾਲਾ ਮਫਰੂਰ ਜਿਹਾ ਲੱਗਾ
ਨਾ ਹੀ ਸ਼ਿਕਨ ਵਿਚ ਸੀ ਨਾ ਹੀ ਬੋਝ ਵਿਚ ਸੀ
ਉਹਨੂੰ ਵੇਂਹਦਿਆਂ ਸਾਰ ਜਿਵੇੰ ਹਵਾ ਸਭ ਖੜ੍ਹ ਗਈ
ਐਸੀ ਕਲਾ ਉਸ ਮੁੱਖ ਦੇ ਉਹ ਓਜ ਵਿਚ ਸੀ

ਚਿੜੀਆਂ ਤੇ ਕੋਇਲਾਂ ਦੇ ਗੀਤ ਫਿੱਕੇ ਪੈ ਗਏ
ਸਭ ਫੁੱਲਾਂ ਦੇ ਸਮੂਹ ਚੋਂ ਸਰੋਜ ਵਿਚ ਸੀ
ਸਾਜ਼ ਵੱਜਦਾ ਪਲ ਠਹਿਰਣ ਦਾ ਨਸ਼ਾ ਜਿਹਾ ਚੜ੍ਹ ਗਿਆ
ਗੁੰਮ ਹੋ ਗਿਆ ਮੈੰ ਉਸਦੇ ਮਨੋਜ ਵਿਚ ਸੀ

ਕਿਸੇ ਦੂਰ ਦੀ ਮੰਜ਼ਲ ਦੀ ਹੀ ਖੋਜ ਵਿਚ ਸੀ
ਮੈਨੂੰ ਪੰਛੀ ਜੋ ਦਿਸਿਆ ਉਹ ਮੌਜ ਵਿਚ ਸੀ






Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ