ਬੀਜਾਂ ਵਾਂਗਰ ਖਿੰਡਿਆ ਮਨ

ਸੋ-ਸੋ ਮਰਲੇ ਖਿਆਲਾਂ ਦੇ ਤੇ
ਬੀਜਾਂ ਵਾਂਗਰ ਖਿੰਡਿਆ ਮਨ
ਬੰਦ ਬੋਰੀ ਕਿਸੇ ਪਕੜਿਆ
ਜਿਉਂ ਧਰਤੀ ਉੱਤੇ ਛੰਡਿਆ ਮਨ

ਛੇਕਾਂ ਵਾਲੀਆਂ ਬੋਰੀਆਂ
ਕਿੱਥੇ ਸਾਂਭ ਸਮੇਟਨ ਮਨ
ਖਿੱਲਰੇ ਪਏ ਜਿਓਂ ਕੇਸਾਂ ਨੂੰ
ਕਿਸ ਪਰਨੇ ਚ ਲਪੇਟਨ ਮਨ

ਅਕਾਸ਼ ਦੀ ਚੱਦਰ ਦਿਸ ਰਹੇ
ਤਾਰਿਆਂ ਵਾਂਗ ਖਿਲਰਿਆ ਮਨ
ਕਦੇ ਜੇਠ ਦੁਪਹਿਰ ਜਿਹਾ ਖਾਲੀ ਹੈ
ਕਦੇ ਸਾਵਣ ਵਾਕਣ ਭਰਿਆ ਮਨ

ਹੁਣ ਖਿੰਡ ਗਿਆ ਤੇ ਦੱਬ ਗਿਆ
ਮਿੱਟੀ ਵਿਚ ਰਲ ਮਿਲਿਆ ਮਨ
ਜੇ ਮੈਂ ਇੱਸ ਨੂੰ ਸਿੰਜ ਦਿਆਂ
ਸ਼ਾਇਦ ਜਾਵੇ ਖਿਲਿਆ ਮਨ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ