ਸਾਡੀ ਬਹਿਸ ਇਸ ਗੱਲ ਤੇ ਹੋਈ

ਸਾਡੀ ਬਹਿਸ ਇਸ ਗੱਲ ਤੇ ਹੋਈ
ਕਣੀਆਂ ਪੈ ਰਹੀਆਂ ਕਿ ਨਹੀਂ
ਹਵਾਵਾਂ ਵਹਿ ਰਹੀਆਂ ਕਿ ਨਹੀਂ
ਕਿ ਉਹ ਕੁਝ ਕਹਿ ਰਹੀਆਂ ਕਿ ਨਹੀਂ
ਸਾਡੀ ਬਹਿਸ ਇਸ ਗੱਲ ਤੇ ਹੋਈ

ਕੀ ਅੰਬਰ ਰੰਗਣਾ ਕਦੇ ਕਿ ਨਹੀਂ
ਕਿ ਚੰਨ ਨੇ ਸੰਗਣਾ ਕਦੇ ਕਿ ਨਹੀਂ
ਕਿ ਚਾਹੀਦਾ ਮੰਗਣਾ ਕਦੇ ਕਿ ਨਹੀਂ
ਸਾਡੀ ਬਹਿਸ ਇਸ ਗੱਲ ਤੇ ਹੋਈ

ਰੁੱਖ ਜੜ੍ਹਾਂ ਨੂੰ ਭੁੱਲੇ ਕਦੇ ਕਿ ਨਹੀਂ
ਰੁਕੇ ਹਨ ਬੁੱਲੇ ਕਦੇ ਕੇ ਨਹੀਂ
ਹੋਵਾਂਗੇ ਅਮੁੱਲੇ ਕਦੇ ਕਿ ਨਹੀਂ
ਸਾਡੀ ਬਹਿਸ ਇਸ ਗੱਲ ਤੇ ਹੋਈ

ਪਹਾੜ ਵੀ ਠਰਿਆ ਕਦੇ ਕਿ ਨਹੀਂ
ਹਨੇਰਾ ਡਰਿਆ ਕਦੇ ਕਿ ਨਹੀ
ਕਿ ਪੱਥਰ ਤਰਿਆ ਕਦੇ ਕਿ ਨਹੀਂ
ਸਾਡੀ ਬਹਿਸ ਇਸ ਗੱਲ ਤੇ ਹੋਈ

ਕੀ ਬਰਸਣੇ ਬੱਦਲ ਅੱਜ ਕਿ ਨਹੀਂ
ਕਿ ਆਉਣਾ ਰੂਹ ਨੂੰ ਰੱਜ ਕਿ ਨਹੀਂ
ਕਿ ਲਿਖਣ ਦਾ ਆਉਣਾ ਚੱਜ ਕਿ ਨਹੀਂ
ਸਾਡੀ ਬਹਿਸ ਇਸ ਗੱਲ ਤੇ ਹੋਈ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ