ਗੁਬਾਰੇ ਪੰਜ ਜਾਂ ਚਾਰ

ਉੱਡ ਸਕਦੇ ਸੀ ਅੰਬਰ ਵੱਲ
ਬੱਦਲਾਂ ਦੇ ਵਿਚਕਾਰ
ਨਿੱਕੇ ਜੁਆਕ ਦੇ ਹੱਥ ਵਿਚ ਫੜੇ
ਗੁਬਾਰੇ ਪੰਜ ਜਾਂ ਚਾਰ।

ਬੰਨ੍ਹੇ ਗਏ ਹੁਣ ਡੰਡੀ ਨਾਲ
ਸਨ ਛੁੱਟਣ ਲਈ ਤਿਆਰ
ਕੱਸ ਕੇ ਫੜੇ ਨੇ ਜਿੰਦ ਦੀ ਖਾਤਰ
ਗੁਬਾਰੇ ਪੰਜ ਜਾਂ ਚਾਰ।

ਪੰਛੀ ਕਿ ਇਹ ਖਿਡੌਣੇ ਨੇ ਬੱਸ
ਨਹੀਂ ਕਰਦਾ ਕੋਈ ਵਿਚਾਰ
ਆਪ ਤਾਂ ਬੋਲ ਕੇ ਦੱਸ ਨਹੀਂ ਸਕਦੇ
ਗੁਬਾਰੇ ਪੰਜ ਜਾਂ ਚਾਰ।

ਬਿਨਾਂ ਵੇਖੇ ਹੀ ਲੰਘਦਾ ਜਾਂਦਾ
ਕੋਲੋਂ ਸਭ ਸੰਸਾਰ
ਗਾਇਬ ਜਿਹੇ ਹੀ ਲਗਦੇ ਨੇ
ਗੁਬਾਰੇ ਪੰਜ ਜਾਂ ਚਾਰ।

ਪਰ ਜੁਆਕ ਨੇ ਵੇਚ ਕੇ ਖੱਟਣੇ ਮੁੱਲ
ਮੋੜਨੇ ਕਈ ਉਧਾਰ
ਕਿਸੇ ਦੀ ਕਮਾਈ ਦਾ ਸਾਧਨ ਨੇ
ਗੁਬਾਰੇ ਪੰਜ ਜਾਂ ਚਾਰ।

ਵਪਾਰੀ ਹੱਥਾਂ ਦੇ ਹਟ ਕੇ ਜ਼ਰਾ
ਕੋਈ ਮਿਲੇ ਜੋ ਕਰੇ ਪਿਆਰ
ਕਿਸੇ ਮਿੱਟੀ ਚ ਉਂਝ ਰੁਲ ਜਾਵਣਗੇ
ਗੁਬਾਰੇ ਕਈ ਹਜ਼ਾਰ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ