ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ
ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ
ਰੰਗਣ ਕੋਈ ਬੇਰੰਗਾ ਲੱਗਿਆ ਹੋਵੇਗਾ
ਪੈਰ ਜ਼ਮੀਨ ਤੋਂ ਆਪੇ-ਆਪੇ ਉੱਠੇ ਨੇ
ਵਰਸਣ ਵਾਲੇ ਆਪੇ ਆ-ਆ ਵੁਠੇ ਨੇ
ਅੱਜ ਕਿਉਂ ਉਦਾਸੀ ਹਟੀ ਤੇ ਇਕਦਮ ਖੇੜਾ ਏ
ਖੁਲੀਆਂ ਬਾਹਾਂ ਵਾਲਾ ਵਿਛਿਆ ਵਿਹੜਾ ਏ
ਹੋਰ ਸੁੱਝਦਾ ਨਹੀਂ ਕੋਈ ਕਾਰਨ ਇਸ ਉਮਾਹੇ ਦਾ
ਸਾਡੇ ਮਨ ਦੇ ਸਭ ਵਿਚਾਰ ਜਿਉਂ ਰੋਸ਼ਨ ਹੋ ਗਏ ਨੇ
ਫੁੱਲਾਂ ਦਾ ਕਿਉਂ ਰੁਕਦਾ ਅੱਜ ਨਾ ਹਾਸਾ ਏ
ਘਾਹ ਦੀ ਪੱਤੀਆਂ ਦੇ ਮਨ ਨੂੰ ਦਿਲਾਸਾ ਏ
ਹਵਾ ਹੈ ਟੱਪਦੀ ਟੱਪਦੀ ਲੰਘੀ ਪਰਦਿਆਂ ਚੋਂ
ਰੂਹਾਂ ਖਿੜੀਆਂ ਦਿਸੀਆਂ ਗੱਲਾਂ ਕਰਦਿਆਂ ਚੋ।
ਖਿੱਲਰੇ ਪੰਨੇ ਜੁੜ ਕੇ ਬਣੇ ਕਿਤਾਬ ਕੋਈ
ਨਹੀਂ ਹੁਣ ਸਾਨੂੰ ਲੋੜੀਂਦੇ ਬੜੇ ਖਿਤਾਬ ਕੋਈ
ਗੁੰਝਲੇ ਕੇਸਾਂ ਵਿਚ ਕੰਘਾ ਲੱਗਿਆ ਹੋਵੇਗਾ
ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ

Comments
Post a Comment