ਹਰ ਵਾਰ ਨਵਾਂ ਨਵਾਂ ਸਮਝ ਆਇਆ
ਹਰ ਮਿਲਣੇ ਵਿਚ, ਹਰ ਮੁੜਨੇ ਵਿਚ
ਕੋਈ ਨਵਾਂ ਵਿਸਮਾਦ ਆਇਆ, ਨਵਾਂ ਵੈਰਾਗ ਆਇਆ
ਉਹ ਮੈਨੂੰ ਹਰ ਵਾਰ ਨਵਾਂ ਨਵਾਂ ਸਮਝ ਆਇਆ
ਮੈਂ ਕਿਵੇਂ ਸੰਭਾਲਾਂ -
ਸੌ ਤਰਾਂ ਦੇ ਹਾਸੇ
ਸੌ ਤਰਾਂ ਦੇ ਰੋਣੇ
ਇੱਕੋ ਹੀ ਚਿਹਰੇ ਦੇ
ਕਈ ਤਰ੍ਹਾਂ ਦੇ ਪ੍ਰਾਹੁਣੇ
ਹਰ ਹੱਸਣੇ ਵਿਚ, ਹਰ ਚੁੱਪ ਹੋ ਜਾਣ ਚ
ਕੋਈ ਨਵਾਂ ਭਾਵ ਆਇਆ, ਨਵਾਂ ਅਹਿਸਾਸ ਆਇਆ
ਉਹ ਮੈਨੂੰ ਹਰ ਵਾਰ ਨਵਾਂ ਨਵਾਂ ਸਮਝ ਆਇਆ
ਕਿੰਨੇ ਹੀ ਨਾਮ ਨੇ ਇੱਕੋ ਜਿਹੀਆਂ ਅੱਖਾਂ ਦੇ
ਕਿੰਨੇ ਖਾਤੇ ਰੱਖਾਂ ਮੈਂ ਤੁਸਾਂ ਦੇ ਪੱਖਾਂ ਦੇ
ਇੱਕ ਹੀ ਅੱਖ ਸ਼ਾਇਦ ਕਿੰਨਾ ਵੱਡਾ ਸਾਗਰ ਹੈ
ਗਹਿਰਾਈ ਨਹੀਂ ਦਿਸਦੀ, ਛੱਲ ਉਜਾਗਰ ਹੈ
ਹਰ ਡੁੱਬਣੇ ਵਿਚ, ਹਰ ਤਰਨੇ ਵਿਚ
ਕੋਈ ਨਵਾਂ ਹੰਝੂ ਆਇਆ, ਨਵਾਂ ਰੰਗ ਆਇਆ
ਉਹ ਮੈਨੂੰ ਹਰ ਵਾਰ ਕੁਝ ਨਵਾਂ ਨਵਾਂ ਸਮਝ ਆਇਆ
Comments
Post a Comment