ਮਨ ਦੇ ਫੁਰਨੇ ਹਰਕਤ ਹਨ

ਵਿਲਕਣ ਵਿਚ ਹੈ ਵਿਚਲਤ ਮਨ
ਮਨ ਦੇ ਫੁਰਨੇ ਹਰਕਤ ਹਨ

ਸੱਖਣੇ ਸੁੱਕੇ ਤਰਸਣ ਕਣ
ਵਹਿ ਹੀ ਪਉ ਹੁਣ ਵਰਸਣ ਬਣ

ਦਿਲ ਵਿਚ ਰਚ ਪਉ ਧੜਕਣ ਬਣ
ਚਿਰ ਤੋਂ ਚੁੱਭਦੀ ਤੜਫਨ ਬਣ

ਸੂਰਜ ਛੋਹ ਕੇ ਪਰਤਣ ਚੰਨ
ਤੱਕਦੇ ਰਹਿ ਗਏ ਅਲਮਲ-ਬਨ

ਸੂਹੀ ਤਾਰ ਨੂੰ ਤਰਸਣ ਕੰਨ
ਮੰਗ ਰਹੇ ਨੇ ਬਰਤਨ ਬਣ

ਕੁਝ ਸੁਣਾ ਦਿਓ ਹਲਚਲ ਬਣ
ਸੁਰਾਂ ਦੇ ਛੱਟੇ ਬਰਕਤ ਹਨ

ਅੱਧ ਸੱਚਾਈਆਂ ਸਮਝਣ ਮਨ
ਦਿਲ ਨੂੰ ਛੋਹੀਆਂ ਮਰਹਮ ਬਣ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ