ਰਮਜ਼ ਨਾ ਜਾਣੀ

ਗੱਲ ਸੀ ਰਮਜ਼ੀ ਸੁਣੀ ਜੋ ਓਸ
ਰਮਜ਼ ਨਾ ਜਾਣੀ ਭਟਕ ਗਈਓਸ

ਕਿਵਾੜਾਂ ਤੋਂ ਸੀ ਬੱਸ ਗਜ ਜਿੰਨਾ ਦੂਰ
ਧੁੰਦਾਂ ਚੋਂ ਮੁੜ ਪਿਆ ਜਦ ਅਫਸੋਸ

ਛਿਦੇ ਬਨੇਰਿਓਂ ਰਹੇ ਸੀਗੇ ਵੇਂਹਦੇ
ਅਵਾਜ਼ ਨਾ ਮਾਰੀ ਭਲਾ ਕੀ ਰੋਸ

ਤੁਰਣ ਜੋਗੇ ਨਾ ਰੁਕਣ ਜੋਗੇ ਸੀ
ਪੋਲੀਆਂ ਤਲੀਆਂ ਤੇ ਸੜਕਾਂ ਠੋਸ

ਅਸੀਂ ਹਵਾ ਦੇ ਸੱਦਿਆਂ ਉੱਡ ਆ ਜਾਣਾ ਉਹ ਭੇਜੇ ਇਕ ਵੇਰੀ ਸੱਦੇ ਤਾਂ ਪਰੋਸ

ਸੁਰਕਦੇ ਰਹੇ ਪਰ ਚੁੱਪ ਹੀ ਖੜ੍ਹਿਆਂ
ਦਿਲ-ਤਪਸੀਦ ਨੂੰ ਰਹੇ ਪਲੋਸ

ਗੱਲ ਸੀ ਰਮਜ਼ੀ ਸੁਣੀ ਜੋ ਓਸ
ਰਮਜ਼ ਨਾ ਜਾਣੀ ਭਟਕ ਗਈਓਸ

Comments

Popular posts from this blog

ਇਹ ਕਿਹੋ ਜਿਹੇ ਮਸਲੇ ਜੋ ਸ਼ਾਂਤ ਹੀ ਰੱਖਣੇ

ਬੀਜਾਂ ਵਾਂਗਰ ਖਿੰਡਿਆ ਮਨ

ਪੱਤਲਾਂ ਵਿਚ ਪਾਣੀਆਂ ਤੀਲੀਆਂ