ਹੱਸਣ ਤੇ ਰੋਣ ਨੂੰ ਕਾਹਲਾ
ਇੱਕ ਸੱਟ ਨਾਲ ਤੂੰ ਰੋ ਪੈਨੈਂ
ਇੱਕ ਗੁਦਗੁਦੀ ਨਾਲ ਤੂੰ ਹੱਸਦਾ,
ਕਦੇ ਕਰੋੜਾਂ ਵਿੱਚ ਵੀ ਤੂੰ ਰੋ ਪਵੇਂ,
ਕਦੇ ਹਸਾ ਜਾਵੇ ਤੈਨੂੰ ਨੋਟ ਦਸ ਦਾ।
ਕਦੇ ਰੰਗੀਨ ਚੁਟਕਲੇ ਪੜ੍ਹਕੇ ਵੀ,
ਮੁਸਕਰਾਉਂਦਾ ਨਹੀਂ ਤੂੰ ਖਾਸਾ,
ਤੇ ਕਦੇ ਇਕ ਨਿੱਕੇ ਬੱਚੇ ਨੂੰ ਹੱਸਦਾ ਵੇਖ,
ਤੈਨੂੰ ਆ ਜਾਂਦਾ ਏ ਹਾਸਾ।
ਕਦੇ ਝੁੱਗੀਆਂ ਵਿੱਚ ਵੀ ਤੂੰ ਖੁਸ਼ ਰਵ੍ਹੇਂ,
ਕਦੇ ਬੰਗਲਿਆਂ ਵਿੱਚ ਵੀ ਤੂੰ ਰੁਲਦਾ,
ਰੋਣ ਨੂੰ ਵੀਂ ਮੂੰਹ ਤੇਰਾ ਪਹਿਲਾਂ ਖੁੱਲ੍ਹੇ,
ਹੱਸਣ ਨੂੰ ਵੀ ਪਹਿਲਾਂ ਹੀ ਮੂੰਹ ਖੁੱਲ੍ਹਦਾ।
ਤੇਰੇ ਸੁਭਾਅ ਦਾ ਬੰਦਿਆ ਪਤਾ ਨਾ ਲੱਗੇ,
ਵਿਲੱਖਣ ਘੜਿਆ ਏ ਰੱਬ ਨੇ ਬਾਹਲਾ,
ਰੋਣ ਨੂੰ ਵੀ ਤੂੰ ਕਾਹਲਾ ਹੁੰਦੈਂ,
ਤੇ ਹੱਸਣ ਨੂੰ ਵੀ ਏਂ ਕਾਹਲਾ।

Comments
Post a Comment