ਖਾਸ ਗੱਲ
ਕੁਝ ਕੁ ਹੱਡੀਆਂ ਤੇ ਮੈਂ ਥੋੜਾ ਜਿਹਾ ਮਾਸ ਹਾਂ,
ਸੁਣੋ! ਕਦੇ ਮੈਂ ਖੁਸ਼ ਹਾਂ, ਤੇ ਮੈਂ ਕਦੇ ਉਦਾਸ ਹਾਂ।
ਸੋਚਦਾ ਹਾਂ ਕਿ ਮੈਂ ਉਦਾਸ, ਤਾਂ ਸਭ ਉਦਾਸ ਹੋਣਗੇ,
ਸੋਚ-ਸੋਚ ਮੈਨੂੰ ਇਹੀ ਲੱਗੇ, ਮੈਂ ਹੀ ਸੱਭ ਤੋਂ ਖਾਸ ਹਾਂ।
ਅਤੇ ਜਦ ਕਦੇ ਅੱਖਾਂ, ਖੁਸ਼ ਹੋ ਕੇ ਟਿਮਟਿਮਾਵਣ,
ਅਤੇ ਮੈਨੂੰ ਲੱਗੇ ਅੱਜ ਮੈਂ, ਸੁੱਖ ਦੇ ਥੋੜਾ ਪਾਸ ਹਾਂ,
ਸੋਚਦਾ ਹਾਂ ਕਿ ਸਾਰੇ ਮੇਰੇ ਵਾਂਗਰ ਸੁਖੀ ਹੋਣਗੇ,
ਜਿਵੇਂ ਸੱਭ ਸੰਸਾਰ ਦੀ, ਮੈਂ ਹੀ ਇਕੋ ਆਸ ਹਾਂ।
ਪਰ ਜਦ ਮੈਂ ਵੇਖਾਂ ਕਿ, ਮੈਂ ਤਾਂ 'ਕੱਲਾ ਹੱਸ ਰਿਹਾਂ,
ਜਾਂ ਫਿਰ 'ਕੱਲਾ ਰੋ ਰਿਹਾਂ, ਤਾਂ ਕਰਦਾ ਇਹ ਅਹਿਸਾਸ ਹਾਂ,
ਕਿ ਖਾਸ ਹੋਣ ਦਾ ਭੁਲੇਖਾ ਮੇਰਾ, ਇਕ ਦਿਨ ਤਾਂ ਮਿਟ ਜਾਏਗਾ,
ਬੱਸ ਤੁਰਦਾ ਜਾਂਦਾ ਰੱਖ ਕੇ ਮਨ ਦੇ, ਵਿਚ ਮੈਂ ਇਹ ਵਿਸ਼ਵਾਸ ਹਾਂ।

Comments
Post a Comment