ਦੋ ਫਲ਼

ਖੜ੍ਹ ਕੇ ਤੂੰ ਦੇਖ ਜ਼ਰਾ,
ਤੇਰੇ ਸਾਹਮਣੇ ਇਕ ਰੁੱਖ ਖੜ੍ਹਾ;
ਫ਼ਲ-ਫੁੱਲ ਨਾਲ ਭਰਪੂਰ ਹੈ ਇਹ,
ਦੇਖਣ ਨੂੰ ਬਹੁਤ ਬੜਾ।

ਇਕ ਪਾਸੇ ਇਸ ਰੁੱਖ ਦੇ ਨਜ਼ਰੀਂ,
ਪੈਂਦੇ ਨੇ ਫਲ ਜੋ ਮੰਦੇ;
ਕੁਝ ਅੰਦਰੋਂ ਸੜੇ ਹੋਏ ਨੇ,
ਕੁਝ ਦਿਸਦੇ ਬਾਹਰੋਂ ਗੰਦੇ।

ਜ਼ਿੰਦਗੀ ਦੇ ਭੇਤ ਨੂੰ,
ਹਾਲੇ ਜੋ ਨਾ ਪੁਗਦੇ ਨੇ;
ਉਹੀ ਮਨਮੁੱਖ ਵਿਚਾਰੇ,
ਮੰਦੇ ਫਲਾਂ ਨੂੰ ਚੁਗਦੇ ਨੇ।

ਦੂਜੇ ਪਾਸੇ ਇਸ ਰੁੱਖ ਦੇ,
ਫਲ ਲੱਗੇ ਜੋ ਨੇ ਚੰਗੇ;
ਅੰਦਰੋਂ ਮਿੱਠੇ, ਬਾਹਰੋਂ ਸੁਹਣੇ,
ਕਈ ਰੰਗਾਂ ਨਾਲ ਨੇ ਰੰਗੇ।

ਗੁਰਮੁਖਾਂ ਦੀ ਝੋਲੀ ਵਿਚ,
ਇਹੋ ਚੰਗੇ ਫਲ ਪੈਂਦੇ ਨੇ;
ਜੋ ਉੱਦਮ ਗੁਰੂ ਦੀ ਓਟ ਨਾਲ ਕਰਦੇ,
ਜੋ ਕਦੇ ਨਾ ਢਹਿੰਦੇ ਨੇ।

ਤਨ-ਮਨ ਨਾਲ ਵਿਚਾਰੀਂ ਬੰਦਿਆ,
ਜਗ ਤੇ ਤੂੰ ਜੇ ਛਾਣਾ;
ਕਿਹੜੀ ਮੰਜ਼ਿਲ ਨੂੰ ਤੂੰ ਪਾਣਾ,
'ਤੇ ਕਿਹੜਾ ਫਲ ਤੂੰ ਖਾਣਾ।

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ