ਹੇ ਹਵਾ ਜੀ
ਕਦੇ ਤੁਸੀਂ ਹੋ ਤੱਤੇ ਹੋ ਜਾਂਦੇ, ਕਦੇ ਮੋਢੀ ਬਣਦੇ ਠੰਡ ਦੇ ਜੀ,
ਕਦੇ ਲੂ ਬਣਕੇ, ਕਦੇ ਸੀਤ ਲਹਿਰ, ਕਦੇ ਗੜੇ ਵੀ ਹੋ ਤੁਸੀਂ ਵੰਡਦੇ ਜੀ।
ਕਦੇ ਬਹਾਰ ਦੇ ਮੌਸਮ ਵਿੱਚ ਤੁਸੀਂ, ਸਰੀਰ 'ਚ ਠੰਢ ਪਾ ਜਾਂਦੇ ਹੋ,
ਕਦੇ ਸੜਕ ਕਿਨਾਰੇ ਸੁੱਤੇ ਗਰੀਬ ਦੀ, ਕੰਬਣੀ ਵੀ ਛੁੜਾ ਜਾਂਦੇ ਹੋ।
ਹੇ ਹਵਾ ਜੀ, ਕੀ ਤੁਸੀਂ ਉਹੀ ਹੋ, ਜਿਸ 'ਚ ਪੰਜਵੇਂ ਗੁਰੂ ਜੀ ਸ਼ਹੀਦ ਹੋਏ?
ਤੁਸੀਂ ਉਹੀ ਹੋ ਨਾ ਸ਼ਹੀਦੀ ਪਰੰਪਰਾ ਦੇ, ਜਿਸ 'ਚ ਇਕ-ਇਕ ਕਰਕੇ ਮੁਰੀਦ ਹੋਏ?
ਤੁਸੀਂ ਤਾਂ ਜੁਗਾਂ-ਜੁਗਾਂ ਤੋਂ ਹੋ ਦੌਰਾ ਕਰਦੇ, ਕੀ ਉਦੋਂ ਵੀ ਕੀਤਾ ਚੱਲ ਕੇ ਸੀ?
ਜਦ ਆਨੰਦਪੁਰ ਸਾਹਿਬ ਦੀ ਧਰਤੀ ਤੇ, ਚਾਰੇ ਵੀਰ ਖੇਡਦੇ ਰਲ ਕੇ ਸੀ?
ਤੁਸੀਂ ਵੇਖਣ ਨੂੰ ਉਹੀ ਲੱਗਦੇ ਹੋ, ਜੋ ਉਸ ਵੇਲੇ ਪਏ ਵਗਦੇ ਸੀ,
ਜਦ ਹਕੂਮਤ ਵਾਲੇ ਬਣ ਗਏ ਸੀ ਵੈਰੀ, ਸਿੱਖ ਕੌਮ ਦੀ ਹਰ ਰਗ-ਰਗ ਦੇ ਸੀ।
ਹੇ ਹਵਾ ਜੀ, ਕੀ ਉਸ ਵੇਲੇ ਵੀ, ਤੁਸੀਂ ਬਰਸ-ਬਰਸ ਕੇ ਬਰਸੇ ਸੀ,
ਜਦ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ, ਵਿਛੜਿਆ ਇੱਕ ਦਿਨ ਕੰਢੇ ਸਰਸੇ ਸੀ?
ਤੁਸੀਂ ਉਹ ਵੀ ਤੱਕਿਆ ਹੋਣੈ ਫਿਰ - ਪਰ ਤੱਕਿਆ ਹੁਣੈ ਦੂਰੋਂ ਜੀ! -
ਜਦ ਗੜ੍ਹੀ ਚਮਕੌਰ ਦੇ ਸੂਰਬੀਰ ਸੀ ਲੜੇ, ਜੋ ਚੱਲ ਆਏ ਸੀ ਆਨੰਦ ਦੇ ਪੁਰੋੰ ਜੀ।
ਜ਼ਰਾ ਠਹਿਰੋ! ਕੀ ਤੁਸੀਂ ਉਹੀ ਨਹੀਂ, ਜੋ ਉੱਤੇ ਠੰਢੇ ਬੁਰਜ ਦੇ ਸੀ ਚੱਲਦੇ ਪਏ,
ਜਦ ਪੋਤੇ ਦਾਦੀ ਮਾਂ ਦੀ ਗੱਲਵਕੜੀ 'ਚ ਸਨ, 'ਤੇ ਦਿਨ ਦੇ ਪਰਛਾਵੇਂ ਸੀ ਢੱਲਦੇ ਪਏ?
ਜ਼ਰਾ ਖੜ੍ਹ ਕੇ, ਰੁੱਕ ਕੇ ਦੱਸਣਾ ਜੀ, ਕੀ ਤੁਸੀਂ ਹੀ ਸੀ ਜੋ ਉਨ੍ਹਾਂ ਠਾਰ ਗਏ?
ਮੈਨੂੰ ਇਹ ਵੀ ਦੱਸ ਕੇ ਜਾਣਾ ਜੀ, ਤੁਸੀਂ ਉਹ ਦ੍ਰਿਸ਼ ਕਿਵੇਂ ਸੀ ਸਹਾਰ ਗਏ!
ਮਾਛੀਵਾੜੇ ਦੇ ਜੰਗਲਾਂ ਵਿੱਚ, ਕੀ ਤੁਸੀਂ ਕੌਲ ਹੋ ਕੇ ਝਾਤੀ ਮਾਰੀ ਸੀ?
ਜਦ ਦਸਮ ਪਿਤਾ ਨੇ ਸਾਰੀ ਰਾਤ, ਉਨ੍ਹਾਂ ਪੱਥਰਾਂ ਉੱਤੇ ਗੁਜ਼ਾਰੀ ਸੀ?
ਹੇ ਹਵਾ ਜੀ, ਤੁਸੀਂ ਤਾਂ ਆਜ਼ਾਦ ਹੋ 'ਤੇ, ਕਿਸੇ ਕੈਦ ਵਿਚ ਤਾਂ ਕਦੇ ਫਸਦੇ ਹੀ ਨਹੀਂ,
ਏਨਾ ਕੁਝ ਤੁਹਾਡੇ 'ਚ ਹੈ ਸਮਾਇਆ ਹੋਇਆ, ਕਮਾਲ ਦੇ ਹੋ, ਕਦੇ ਦੱਸਦੇ ਹੀ ਨਹੀਂ।
ਜਦ ਬਾਰਿਸ਼ ਪੈਣ 'ਪਰ ਤੁਸੀਂ ਰੋਂਦੇ ਹੋ, ਕੁਝ ਉਹੋ ਜਿਹਾ ਅੱਜ ਕਰ ਜਾਓ ਜੀ,
ਮੈਨੂੰ ਵੀ ਉਹ ਸਭ ਯਾਦ ਕਰਵਾ ਕੇ, ਮੇਰੀਆਂ ਵੀ ਅੱਖਾਂ ਉੰਞ ਭਰ ਜਾਓ ਜੀ।
ਮੈਨੂੰ ਗਰਮੀ ਪਿਘਲਾ ਜਾਂਦੀ ਹੈ, ਮੈਂ ਸਰਦੀ ਵਿੱਚ ਠਰ ਜਾਂਦਾ ਹਾਂ!
ਨਿੱਕੀ-ਮੋਟੀ ਮੁਸੀਬਤ ਤੋਂ ਵੀ, ਮੈਂ ਕਈ ਵਾਰੀ ਡਰ ਜਾਂਦਾ ਹਾਂ।
ਕਾਸ਼! ਸਰਦੀਆਂ ਵਿੱਚ ਉਹ ਠੰਡਾ ਬੁਰਜ, 'ਤੇ ਗਰਮੀਆਂ ਵਿੱਚ ਉਹ ਰੇਤਾ ਰਹੇ,
ਹੇ ਹਵਾ ਜੀ, ਮੇਰੀ ਮਿੰਨਤ ਹੈ, ਕਾਸ਼! ਮੈਨੂੰ ਇਹ ਸਭ ਚੇਤਾ ਰਹੇ।

Comments
Post a Comment